Start of content

ਤੁਹਾਡੇ ਮੇਰਾ ਹੈਲਥ ਰਿਕਾਰਡ (My Health Record)  ਤੱਕ ਕੌਣ ਪਹੁੰਚ ਸਕਦਾ ਹੈ ਇਸ ਨੂੰ ਤੁਸੀਂ ਕੰਟਰੋਲ ਕਰਦੇ ਹੋ।

 ਮੇਰਾ ਹੈਲਥ ਰਿਕਾਰਡ (My Health Record) ਵਿੱਚ ਸਾਰੇ ਦਸਤਾਵੇਜ਼  ਸਿਹਤ ਦੇਖਭਾਲ ਪ੍ਰਦਾਤਾਵਾਂ ਲਈ ਡਿਫਾਲਟ ਰੂਪ ਵਿੱਚ ਆਮ ਪਹੁੰਚ 'ਤੇ ਸੈੱਟ ਹਨ। ਤੁਸੀਂ ਕਿਸੇ ਵੀ ਸਮੇਂ ਆਪਣੇ ਪਹੁੰਚ ਦੇ ਨਿਯੰਤਰਣ ਨੂੰ ਬਦਲ ਸਕਦੇ ਹੋ। 

ਗੁਪਤਤਾ ਅਤੇ ਸੁਰੱਖਿਆ ਨਿਯੰਤਰਣ

ਤੁਹਾਡੇ ਮੇਰਾ ਹੈਲਥ ਰਿਕਾਰਡ (My Health Record)  ਤੱਕ ਕੌਣ ਪਹੁੰਚ ਸਕਦਾ ਹੈ ਇਸ ਨੂੰ ਤੁਸੀਂ ਕੰਟਰੋਲ ਕਰਦੇ ਹੋ।

 ਮੇਰਾ ਹੈਲਥ ਰਿਕਾਰਡ (My Health Record) ਵਿੱਚ ਸਾਰੇ ਦਸਤਾਵੇਜ਼  ਸਿਹਤ ਦੇਖਭਾਲ ਪ੍ਰਦਾਤਾਵਾਂ ਲਈ ਡਿਫਾਲਟ ਰੂਪ ਵਿੱਚ ਆਮ ਪਹੁੰਚ 'ਤੇ ਸੈੱਟ ਹਨ। ਇਸਦਾ ਮਤਲਬ ਇਹ ਹੈ ਕਿ ਤੁਹਾਡੀ ਦੇਖਭਾਲ ਵਿੱਚ ਸ਼ਾਮਲ ਕੋਈ ਵੀ ਪ੍ਰਦਾਤਾ ਇਸ ਜਾਣਕਾਰੀ ਨੂੰ ਦੇਖ ਸਕਦੇ ਹਨ। ਤੁਸੀਂ ਕਿਸੇ ਵੀ ਸਮੇਂ ਆਪਣੇ ਪਹੁੰਚ ਦੇ ਨਿਯੰਤਰਣ ਨੂੰ ਬਦਲ ਸਕਦੇ ਹੋ। 

ਗੁਪਤਤਾ ਅਤੇ ਸੁਰੱਖਿਆ ਨਿਯੰਤਰਣ

ਤੁਹਾਡੇ ਕੋਲ ਤੁਹਾਡੀ ਸਿਹਤ ਦੀ ਜਾਣਕਾਰੀ ਕੌਣ ਦੇਖ ਸਕਦਾ ਹੈ ਜਾਂ ਕੌਣ ਨਹੀਂ ਦੇਖ ਸਕਦਾ, ਇਸ ਨੂੰ ਨਿਯੰਤਰਤ ਕਰਨ ਦਾ ਵਿਕਲਪ ਹੈ। ਗੁਪਤਤਾ ਅਤੇ ਸੁਰੱਖਿਆ ਵਿੱਚ ਤੁਸੀਂ ਇਹ ਪਰਿਵਰਤਨ ਕਰ ਸਕਦੇ ਹੋ:

ਬੱਚਿਆਂ ਦੇ ਰਿਕਾਰਡਾਂ ਨੂੰ ਇੱਕ ਅਧਿਕਾਰਤ ਪ੍ਰਤਿਨਿਧੀ ਆਮ ਤੌਰ ਤੇ ਮਾਤਾ ਜਾਂ ਪਿਤਾ ਜਾਂ ਕਾਨੂੰਨੀ ਸਰਪ੍ਰਸਤ ਦੁਆਰਾ ਪ੍ਰਬੰਧਿਤ ਕੀਤਾ ਜਾਂਦਾ ਹੈ।

ਪਹੁੰਚ ਦੀ ਨਿਗਰਾਨੀ ਕਰਨਾ

ਮੇਰਾ ਹੈਲਥ ਰਿਕਾਰਡ (My Health Record) ਦੇ ਸਿਸਟਮ ਓਪਰੇਟਰ ਦੇ ਰੂਪ ਵਿੱਚ Australian Digital Health Agency, My Health Record ਦੀ ਸਾਰੀ ਪਹੁੰਚ ਦੀ ਸਮੀਖਿਆ ਕਰਦੀ ਹੈ। ਤੁਸੀਂ ਨਿਯਮਿਤ ਰੂਪ ਵਿੱਚ ਇਹ ਦੇਖਣ ਦੀ ਇੱਛਾ ਕਰ ਸਕਦੇ ਹੋ ਕਿ ਕਿਸਨੇ ਤੁਹਾਡੇ ਮੇਰਾ ਹੈਲਥ ਰਿਕਾਰਡ (My Health Record) ਤੱਕ ਪਹੁੰਚ ਕੀਤੀ ਹੈ

ਕਿਸੇ ਐਮਰਜੈਂਸੀ ਸਮੇਤ ਕਿਸੇ ਵੀ ਸਮੇਂ ਜਦੋਂ ਕੋਈ ਨਵਾਂ ਸਿਹਤ ਦੇਖਭਾਲ ਪ੍ਰਦਾਤਾ ਤੁਹਾਡੇ ਮੇਰਾ ਹੈਲਥ ਰਿਕਾਰਡ (My Health Record) ਤੱਕ ਪਹੁੰਚ ਕਰਦਾ ਹੈ, ਤਾਂ ਤੁਸੀਂ ਈਮੇਲ ਜਾਂ ਟੈਕਸਟ ਨੂੰ ਪ੍ਰਾਪਤ ਕਰਨ ਲਈ ਆਟੋਮੈਟਿਕ ਨੋਟੀਫਿਕੇਸ਼ਨ ਸੈੱਟ ਕਰ ਸਕਦੇ ਹੋ। 

ਐਮਰਜੈਂਸੀ ਪਹੁੰਚ

ਕਿਸੇ ਮੈਡੀਕਲ ਐਮਰਜੈਂਸੀ ਵਿੱਚ, ਮੇਰਾ ਹੈਲਥ ਰਿਕਾਰਡ (My Health Record)  ਸਿਸਟਮ ਨਾਲ ਜੁੜੇ ਸਿਹਤ ਦੇਖਭਾਲ ਪ੍ਰਦਾਤਾ ਤੁਹਾਡੀ ਸਿਹਤ ਜਾਣਕਾਰੀ ਜਿਵੇਂ ਕਿ ਐਲਰਜੀ, ਦਵਾਈਆਂ ਅਤੇ ਟੀਕਾਕਰਣ ਨੂੰ ਦੇਖ ਸਕਦੇ ਹਨ। ਇਹ ਤੁਹਾਨੂੰ ਵਧੀਆ ਸੰਭਵ ਇਲਾਜ ਅਤੇ ਦੇਖਭਾਲ ਪ੍ਰਦਾਨ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਹੈ।

ਜੇ ਤੁਸੀਂ ਆਪਣੀ ਮੇਰਾ ਹੈਲਥ ਰਿਕਾਰਡ (My Health Record)  ਲਈ ਪਹੁੰਚ ਕੋਡ ਬਣਾਇਆ ਹੈ ਅਤੇ ਜੇ ਤੁਹਾਡੀ ਜਿੰਦਗੀ, ਸਿਹਤ ਜਾਂ ਸੁਰੱਖਿਆ ਨੂੰ ਖਤਰਾ ਹੈ ਤਾਂ ਤੁਹਾਡੇ ਰਿਕਾਰਡ ਦੀ ਐਮਰਜੈਂਸੀ ਪਹੁੰਚ ਦਿੱਤੀ ਜਾ ਸਕਦੀ ਹੈ।

ਐਮਰਜੈਂਸੀ ਪਹੁੰਚ ਵੱਧ ਤੋਂ ਵੱਧ ਪੰਜ ਦਿਨ ਲਈ ਰਹਿੰਦੀ ਹੈ ਅਤੇ ਤੁਹਾਡੇ ਰਿਕਾਰਡ ਪਹੁੰਚ ਇਤਿਹਾਸ ਵਿੱਚ ਦਿਖਾਈ ਦੇਵੇਗੀ। ਜੇ ਤੁਸੀਂ ਆਟੋਮੈਟਿਕ ਨੋਟੀਫਿਕੇਸ਼ਨ ਸੈੱਟ ਕੀਤੀਆਂ ਹਨ ਤਾਂ ਤੁਹਾਨੂੰ ਇਸ ਪਹੁੰਚ ਬਾਰੇ ਸੂਚਿਤ ਕੀਤਾ ਜਾਵੇਗਾ।

ਸੁਰੱਖਿਅਤ ਪਹੁੰਚ

ਤੁਹਾਡਾ ਮੇਰਾ ਹੈਲਥ ਰਿਕਾਰਡ (My Health Record) ਤੁਹਾਡੇ MyGov ਖਾਤੇ ਨਾਲ ਜੁੜਿਆ ਹੋਇਆ ਹੈ, ਜੋ ਤੁਹਾਨੂੰ ਮੈਡੀਕੇਅਰ, ਸੈਂਟਰਲਿੰਕ ਅਤੇ ਆਸਟਰੇਲੀਅਨ ਟੈਕਸ ਆੱਫਿਸ ਸਮੇਤ ਆਸਟ੍ਰੇਲੀਅਨ ਸਰਕਾਰ ਦੀਆਂ ਸੇਵਾਵਾਂ ਦੀ ਇੱਕ ਸੀਮਾ ਤੱਕ ਸੁਰੱਖਿਅਤ ਪਹੁੰਚ ਪ੍ਰਦਾਨ ਕਰਦੀ ਹੈ। myGov ਇੱਕ ਸੁਰੱਖਿਅਤ ਆਸਟਰੇਲੀਅਨ ਸਰਕਾਰੀ ਸੇਵਾ ਹੈ ਜਿਸ ਤੱਕ ਇੱਕ ਪਾਸਵਰਡ ਅਤੇ ਗੁਪਤ ਪ੍ਰਸ਼ਨਾ ਦੇ ਉੱਤਰ ਜਾਂ ਪਹੁਚ ਕੋਡ ਦੀ ਵਰਤੋ ਕਰਕੇ ਪਹੁੰਚ ਕੀਤੀ ਜਾ ਸਕਦੀ ਹੈ।

ਤੁਹਾਡੇ ਮੇਰਾ ਹੈਲਥ ਰਿਕਾਰਡ (My Health Record)  ਵਿੱਚ ਸੁਰੱਖਿਆ ਅਤੇ ਗੁਪਤਤਾ ਦੀ ਸਾਰੀ ਸੈਟਿੰਗ ਤੁਹਾਡੇ ਡੈਸਕਟੌਪ ਕੰਪਿਊਟਰ, ਮੋਬਾਈਲ ਜਾਂ ਐਪ ਦੁਆਰਾ ਪਹੁੰਚ ਪ੍ਰਾਪਤ ਜਾਣਕਾਰੀ 'ਤੇ ਲਾਗੂ ਹੁੰਦੀ ਹੈ।

ਆਪਣੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਸਧਾਰਨ ਸੁਰੱਖਿਆ ਉਪਾਅ

ਸਧਾਰਨ ਸੁਰੱਖਿਆ ਅਤੇ ਗੁਪਤਤਾ ਸੁਝਾਅ

ਗਾਈਡ ਡਾਊਨਲੋਡ ਕਰੋ: