Start of content

ਇਹ ਸੁਝਾਅ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੱਕ ਪਹੁੰਚ ਨਿਯੰਤਰਣ ਨੂੰ ਸੈੱਟ ਅਪ ਕਰਨ ਅਤੇ ਇਹ ਚੁਣਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਕਿ ਕਿਹੜੀ ਜਾਣਕਾਰੀ ਤੁਹਾਡੇ ਸਿਹਤ ਦੇਖਭਾਲ ਪ੍ਰਦਾਤਾ ਦੇਖ ਸਕਦੇ ਹਨ।

ਪਹੁੰਚ ਨਿਯੰਤਰਣ ਸੈਟਿੰਗਸ

ਇਹਨਾਂ ਲਈ ਸੈਟਿੰਗ ਨੂੰ ਸਮਾਯੋਜਿਤ ਕਰਕੇ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਗੁਪਤਤਾ ਅਤੇ ਨਿਯੰਤ੍ਰਣ ਨੂੰ ਕਾਇਮ ਰੱਖੋ:

 • ਵਿਅਕਤੀ – ਤੁਹਾਡੇ ਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਵਿਚਾਰ ਦੱਸਣਾ, ਜਿਵੇਂ ਕਿ ਪਰਿਵਾਰਕ ਮੈਂਬਰ, ਮਿੱਤਰ ਜਾਂ ਦੇਖਭਾਲ ਕਰਤਾ ਅਤੇ ਤੁਹਾਡੇ ਸਿਹਤ ਦੇ ਰਿਕਾਰਡ ਨੂੰ ਪ੍ਰਬੰਧਿਤ ਕਰਨ ਵਿਚ ਮਦਦ ਕਰਨਾl 
 • ਸਿਹਤ ਦੇਖਭਾਲ ਪ੍ਰਦਾਤਾ - ਉਸ ਜਾਣਕਾਰੀ ਲਈ ਪਾਬੰਦੀਆਂ ਲਾਗੂ ਕਰੋ ਜੋ ਸਿਹਤ ਦੇਖਭਾਲ ਪ੍ਰਦਾਤਾ ਸੰਗਠਨ ਦੇਖ ਸਕਦੇ ਹਨ
 • ਦਸਤਾਵੇਜ਼ - ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਖਾਸ ਦਸਤਾਵੇਜ਼ਾਂ ਤੱਕ ਪਹੁੰਚ ਤੇ ਪਾਬੰਦੀ ਲਗਾਓ।  

ਸੁਰੱਖਿਆ ਅਤੇ ਗੁਪਤਤਾ ਕੋਡ ਜੋ ਤੁਸੀਂ ਸੈੱਟ ਕਰ ਸਕਦੇ ਹੋ

ਇੱਕ ਜਾਂ ਵੱਧ ਕੋਡ ਸੈੱਟ ਕਰਕੇ ਤੁਹਾਡੀ ਜਾਣਕਾਰੀ ਦੀ ਪਹੁੰਚ ਦੇ ਪੱਧਰ ਨੂੰ ਬਦਲੋ:

 1. ਰਿਕਾਰਡ ਪਹੁੰਚ ਕੋਡ (RAC) - ਕਿਹੜੇ ਸਿਹਤ ਦੇਖਭਾਲ ਪ੍ਰਦਾਤਾ ਸੰਗਠਨ RAC ਦੀ ਸੈਟਿੰਗ ਦੁਆਰਾ ਤੁਹਾਡੇ ਰਿਕਾਰਡ ਨੂੰ ਦੇਖ ਸਕਦੇ ਹਨ ਨੂੰ ਨਿਯੰਤਰਿਤ ਕਰੋ।
 2. ਸੀਮਿਤ ਦਸਤਾਵੇਜ਼ ਪਹੁੰਚ ਕੋਡ (LDAC) - ਸਿਹਤ ਦੇਖਭਾਲ ਪ੍ਰਦਾਤਾ ਸੰਗਠਨ LDAC ਦੀ ਵਰਤੋਂ ਕਰਦੇ ਹੋਏ ਖਾਸ ਦਸਤਾਵੇਜਾਂ ਤੱਕ ਪਹੁੰਚ ਕਰਦੇ ਹਨ ਨੂੰ ਨਿਯੰਤਰਿਤ ਕਰੋ।  
 3. ਨਿੱਜੀ ਪਹੁੰਚ ਕੋਡ (PAC) - ਤੁਹਾਡੇ ਨਾਮਜ਼ਦ ਪ੍ਰਤੀਨਿਧੀ (ਆਂ) ਨੂੰ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੱਕ ਪਹੁੰਚ ਕਰਨ ਦੀ ਆਗਿਆ ਦਿਓ।

ਇੱਕ ਰਿਕਾਰਡ ਪਹੁੰਚ ਕੋਡ ਸੈੱਟ ਕਰਨਾ

ਇਹ ਨਿਯੰਤਰਣ ਕਰਨ ਲਈ ਕਿ ਕਿਹੜੇ ਸਿਹਤ ਦੇਖਭਾਲ ਪ੍ਰਦਾਤਾ ਸੰਗਠਨ ਤੁਹਾਡੇ ਰਿਕਾਰਡ ਤੱਕ ਪਹੁੰਚ ਕਰ ਸਕਦੇ ਹਨ, ਇੱਕ ਰਿਕਾਰਡ ਪਹੁੰਚ ਕੋਡ ਸੈੱਟ ਕਰੋ, ਅਤੇ ਜੋ ਤੁਹਾਡੇ ਦੁਆਰਾ ਚੁਣੇ ਗਏ ਸਿਹਤ ਦੇਖਭਾਲ ਪ੍ਰਦਾਤਾਵਾਂ ਨੂੰ ਦੇ ਦਿਓ।

ਇੱਕ ਰਿਕਾਰਡ ਪਹੁੰਚ ਕੋਡ ਸੈੱਟ ਕਰਨ ਲਈ:

 1. MyGov ਦੁਆਰਾ ਤੁਹਾਡੇ My Health Record ਵਿੱਚ ਲੌਗ ਇਨ ਕਰੋ।
 2. My Health Record ਸਵਾਗਤੀ ਪੰਨੇ ‘ਤੇ, ਉਸ ਰਿਕਾਰਡ ਨੂੰ ਚੁਣੋ ਜਿਸ ਦੀ ਪਹੁੰਚ ਤੁਸੀਂ ਨਿਯੰਤਰ੍ਰਿਤ ਕਰਨਾ ਚਾਹੁੰਦੇ ਹੋ।
 3. 'ਗੁਪਤਤਾ ਅਤੇ ਪਹੁੰਚ' ਮੀਨੂ ਨੂੰ ਚੁਣੋ।
 4. 'ਹੈਲਥਕੇਅਰ ਪ੍ਰਦਾਤਾ ਤੱਕ ਪਹੁੰਚ' ਭਾਗ ਵਿਚ ਹੋਰ ਵੇਰਵਿਆਂ ਲਈ 'ਐਕਸੈਸ ਪ੍ਰਬੰਧਨ' ਦੀ ਚੋਣ ਕਰੋ। 'ਹੋਰ ਸਾਰੇ ਹੈਲਥਕੇਅਰ ਪ੍ਰਦਾਤਾ' ਦੇਖੋ। ਤੁਹਾਡੀ ਦੇਖਭਾਲ ਦੇ ਸਾਰੇ ਸਿਹਤ ਦੇਖਭਾਲ ਪ੍ਰਦਾਤਾ ਇਸ ਰਿਕਾਰਡ ਤੱਕ ਪਹੁੰਚ ਸਕਦੇ ਹਨ।
 5. 'ਆਪਣੇ My Health Record ਤੱਕ ਪਹੁੰਚ ਨੂੰ ਸੀਮਿਤ ਕਰੋ' 'ਤੇ, ਆਪਣੇ ਰਿਕਾਰਡ ਪਹੁੰਚ ਕੋਡ ਨੂੰ ਸੈੱਟ ਕਰੋ। 'ਗੁਪਤਤਾ ਅਤੇ ਪਹੁੰਚ' ਮੀਨੂ ਨੂੰ ਚੁਣੋ। ਇਸ ਕੋਡ ਵਿਚ 4 ਤੋਂ 8 ਅੱਖਰ ਕੋਡ ਹੁੰਦੇ ਹਨ।

ਸੀਮਿਤ ਦਸਤਾਵੇਜ਼ ਪਹੁੰਚ ਕੋਡ ਸੈੱਟ ਕਰਨਾ

ਜੇ ਤੁਸੀਂ ਚੁਣਦੇ ਹੋ ਤਾਂ ਤੁਸੀਂ ਦਸਤਾਵੇਜ਼ਾਂ ਤੱਕ ਪਹੁੰਚ ਨੂੰ ਪ੍ਰਤਿਬੰਧਿਤ ਕਰ ਸਕਦੇ ਹੋ। ਇਹ ਵੱਖ-ਵੱਖ ਦਸਤਾਵੇਜ਼ਾਂ, ਜਾਂ ਇੱਕ ਕਿਸਮ ਦੇ ਦਸਤਾਵੇਜ਼ ਉਦਾਹਰਨ ਲਈ ਡਾਇਗਨੌਸਟਿਕ ਇਮੇਜਿੰਗ ਰਿਪੋਰਟਾਂ ਲਈ ਇੱਕ ਸੀਮਿਤ ਦਸਤਾਵੇਜ਼ ਪਹੁੰਚ ਕੋਡ ਸੈੱਟ ਕਰਕੇ ਕੀਤਾ ਜਾਂਦਾ ਹੈ।

ਤੁਸੀਂ ਫਿਰ ਆਪਣੇ ਚੁਣੇ ਹੋਏ ਸਿਹਤ ਦੇਖਭਾਲ ਪ੍ਰਦਾਤਾਵਾਂ ਨੂੰ ਕੋਡ ਦੇ ਸਕਦੇ ਹੋ ਤਾਂ ਜੋ ਉਹ ਤੁਹਾਡੇ ਦੁਆਰਾ ਪ੍ਰਤਿਬੰਧਿਤ ਕੀਤੇ ਦਸਤਾਵੇਜ਼ਾਂ ਤੱਕ ਪਹੁੰਚ ਕਰ ਸਕਣ।

ਸੀਮਿਤ ਦਸਤਾਵੇਜ਼ ਪਹੁੰਚ ਕੋਡ ਨੂੰ ਸੈੱਟ ਕਰਨ ਲਈ:

 1. MyGov ਦੁਆਰਾ ਤੁਹਾਡੇ My Health Record ਵਿੱਚ ਲੌਗ ਇਨ ਕਰੋ।
 2. 'ਗੁਪਤਤਾ ਅਤੇ ਪਹੁੰਚ' ਮੀਨੂ ਨੂੰ ਚੁਣੋ। 'ਦਸਤਾਵੇਜ਼ ਪਹੁੰਚ ਸੈਟਿੰਗਜ਼' ਭਾਗ ਵਿੱਚ, ਇਸ ਭਾਗ ਨੂੰ ਵਿਸਥਾਰ ਕਰਨ ਲਈ 'ਐਕਸੈਸ ਪ੍ਰਬੰਧਿਤ ਕਰੋ' ਚੁਣੋ
 3. ਕੋਡ ਨੂੰ ਸੈੱਟ ਕਰਨ ਲਈ, 'ਸੀਮਤ ਦਸਤਾਵੇਜ਼ ਪਹੁੰਚ ਕੋਡ ਸੈਟ' ਬਟਨ ਨੂੰ ਚੁਣੋ
 4. 'ਆਪਣੇ ਪ੍ਰਤੀਬੰਧਿਤ ਦਸਤਾਵੇਜ਼ਾਂ ਲਈ ਗ੍ਰਾਂਟ ਐਕਸੈਸ' ਪੰਨੇ 'ਤੇ, ਆਪਣੇ ਮਨਪਸੰਦ ਲਿਮਟਡ ਦਸਤਾਵੇਜ਼ ਪਹੁੰਚ ਕੋਡ ਨੂੰ ਸੈਟ ਕਰੋ। ਇਸ ਕੋਡ ਵਿਚ 4 ਤੋਂ 8 ਅੱਖਰ ਕੋਡ ਹੁੰਦੇ ਹਨ।

ਜੇ ਤੁਸੀਂ ਆਪਣਾ ਕੋਡ ਭੁੱਲ ਜਾਂਦੇ ਹੋ, ਤੁਸੀਂ ਕਿਸੇ ਵੀ ਸਮੇਂ ਨਵਾਂ ਕੋਡ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਕੇਵਲ ਸਿਹਤ ਦੇਖਭਾਲ ਪ੍ਰਦਾਤਾਵਾਂ ਨੂੰ ਨਵਾਂ ਕੋਡ ਪ੍ਰਦਾਨ ਕਰਨ ਦੀ ਜ਼ਰੂਰਤ ਹੋਵੇਗੀ, ਜਿਨ੍ਹਾਂ ਕੋਲ ਤੁਹਾਡੇ My Health Record ਤੱਕ ਪਹੁੰਚ ਲਈ ਪੁਰਾਣਾ ਕੋਡ ਨਹੀਂ ਹੈ।

PDF ਆਈਕਨ ਤੱਥ ਸ਼ੀਟ ਡਾਊਨਲੋਡ ਕਰੋ:  ਪਹੁੰਚ ਕੋਡ ਨੂੰ ਸੈੱਟ ਕਰਨਾ। 

ਜਾਣਕਾਰੀ ਨੂੰ ਹਟਾਉਣਾ

ਤੁਸੀਂ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਕਲੀਨਿਕਲ ਅਤੇ ਮੈਡੀਕੇਅਰ ਦਸਤਾਵੇਜ਼ ਹਟਾ ਸਕਦੇ ਹੋ। ਇਸਦਾ ਅਰਥ ਇਹ ਹੈ ਕਿ ਸਿਹਤ ਦੇਖਭਾਲ ਪ੍ਰਦਾਤਾ ਕਿਸੇ ਐਮਰਜੈਂਸੀ ਵਿੱਚ ਵੀ, ਇਨ੍ਹਾਂ ਕਲੀਨਿਕਲ ਦਸਤਾਵੇਜ਼ਾਂ ਤੱਕ ਪਹੁੰਚ ਕਰਨ ਦੇ ਯੋਗ ਨਹੀਂ ਹੋਣਗੇ। ਜੇ ਤੁਸੀਂ ਆਪਣਾ ਮਨ ਬਦਲਦੇ ਹੋ ਜਾਂ ਗਲਤੀ ਨਾਲ ਇੱਕ ਦਸਤਾਵੇਜ਼ ਹਟਾਉਂਦੇ ਹੋ, ਤਾਂ ਤੁਸੀਂ ਇਸਨੂੰ ਪੁਨਰ ਸਥਾਪਿਤ ਕਰ ਸਕਦੇ ਹੋ।

ਆਪਣੇ ਰਿਕਾਰਡ ਵਿੱਚੋਂ ਇੱਕ ਦਸਤਾਵੇਜ਼ ਨੂੰ ਹਟਾਉਣ ਲਈ, ਇਹਨਾਂ ਲਾਈਨ ਵਾਰ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰੋ। 

ਨਾਮਜ਼ਦ ਪ੍ਰਤਿਨਿਧੀ ਨੂੰ ਪਹੁੰਚ ਦੇਣਾ

ਤੁਹਾਡੇ ਨਾਮਜ਼ਦ ਪ੍ਰਤਿਨਿਧੀ ਨੂੰ ਇਹ ਯਕੀਨੀ ਬਣਾਉਣ ਲਈ ਇੱਕ ਨਿੱਜੀ ਪਹੁੰਚ ਕੋਡ ਦੀ ਲੋੜ ਹੋਵੇਗੀ ਕਿ ਇਹ ਉਹ ਵਿਅਕਤੀ ਹੈ ਜੋ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੱਕ ਪਹੁੰਚ ਕਰਨਾ ਚਾਹੁੰਦਾ ਹੈ।

ਨਾਮਜ਼ਦ ਪ੍ਰਤਿਨਿਧੀ ਨੂੰ ਪਹੁੰਚ ਦੇਣ ਲਈ ਲਾਈਨ ਵਾਰ ਦਿੱਤੇ ਨਿਰਦੇਸ਼ਾਂ ਨੂੰ ਦੇਖੋ

ਡੇਟਾ ਦੀ ਸੈਕੰਡਰੀ ਵਰਤੋਂ ਤੋਂ ਹਿੱਸੇਦਾਰੀ ਵਾਪਿਸ ਲੈਣਾ

ਆਸਟ੍ਰੇਲੀਅਨ ਸਰਕਾਰ ਨੇ, ਆਸਟ੍ਰੇਲੀਅਨ ਨੂੰ ਇਹ ਸੂਚਿਤ ਕਰਨ ਲਈ ਕਿ ਮਾਈ ਹੈਲਥ ਰਿਕਾਰਡ (My Health Record) ਡਾਟਾ ਖੋਜ ਅਤੇ ਜਨ ਸਿਹਤ ਦੇ ਉਦੇਸ਼ਾਂ ਲਈ ਕਿਵੇਂ ਵਰਤਿਆ ਜਾ ਸਕਦਾ ਹੈ, ਮਾਈ ਹੈਲਥ ਰਿਕਾਰਡ (My Health Record) ਸਿਸਟਮ ਡੇਟਾ (ਫਰੇਮਵਰਕ) ਦੀ ਸੈਕੰਡਰੀ ਵਰਤੋਂ ਦੀ ਅਗਵਾਈ ਕਰਨ ਲਈ ਫਰੇਮਵਰਕ ਵਿਕਸਤ ਕੀਤਾ ਹੈ।

ਮਾਈ ਹੈਲਥ ਰਿਕਾਰਡ (My Health Record) ਵਾਲੇ ਲੋਕ ਆਪਣੇ ਮਾਈ ਹੈਲਥ ਰਿਕਾਰਡ (My Health Record) ਵਿੱਚ 'ਹਿੱਸੇਦਾਰੀ ਵਾਪਿਸ ਲੈਣ' ਦੇ ਫੰਕਸ਼ਨ ਨੂੰ ਚੁਣਕੇ ਆਪਣੇ ਡੇਟਾ ਨੂੰ ਸੈਕੰਡਰੀ ਵਰਤੋਂ ਦੇ ਉਦੇਸ਼ਾਂ ਲਈ ਨਹੀਂ ਵਰਤਣ ਦੇ ਵਿਕਲਪ ਨੂੰ ਚੁਣਨ ਦੇ ਯੋਗ ਹੋਣਗੇ।

ਰਾਸ਼ਟਰੀ ਔਪਟ ਆਊਟ ਮਿਆਦ ਤੋਂ ਠੀਕ ਪਹਿਲਾਂ ਮਾਈ ਹੈਲਥ ਰਿਕਾਰਡ (My Health Record) ਵਿਚ ‘withdraw participation’ ਫੰਕਸ਼ਨ ਜੋੜਿਆ ਜਾਵੇਗਾ। ਸੈਕੰਡਰੀ ਉਦੇਸ਼ਾਂ ਲਈ ਡਾਟਾ ਜਾਰੀ ਕਰਨਾ 2020 ਤੋਂ ਸ਼ੁਰੂ ਹੋਣ ਦੀ ਉਮੀਦ ਹੈ।

ਫਰੇਮਵਰਕ ਬਾਰੇ ਹੋਰ ਜਾਣਕਾਰੀ ਸਿਹਤ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਹੈ।

ਤੁਹਾਡੇ ਡੇਟਾ ਨੂੰ ਸਾਂਝਾ ਕਰਨ ਲਈ ਚੁਣੋ

ਤੁਹਾਡੀ ਦੇਖਭਾਲ ਦੇ ਸਮਰਥਨ ਤੋਂ ਇਲਾਵਾ, ਮਾਈ ਹੈਲਥ ਰਿਕਾਰਡ (My Health Record) ਡੇਟਾ ਦਾ ਆਸਟਰੇਲੀਆ ਦੀ ਸਿਹਤ ਪ੍ਰਣਾਲੀ ਅਤੇ ਮਰੀਜ਼ਾਂ ਦੇ ਸਿਹਤ ਨਤੀਜਿਆਂ ਵਿੱਚ ਸੁਧਾਰ ਕਰਨ ਲਈ ਮੁਹੱਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਗਿਆਨ ਪ੍ਰਦਾਨ ਕਰਨ ਲਈ ਉਪਯੋਗ ਕੀਤਾ ਜਾ ਸਕਦਾ ਹੈ.

ਪਤਾ ਕਰੋ ਕਿ ਮਾਈ ਹੈਲਥ ਰਿਕਾਰਡ (My Health Record) ਡੇਟਾ ਸਾਰੇ ਆਸਟ੍ਰੇਲੀਅਨ ਲਈ ਸਿਹਤ ਦੇ ਨਤੀਜਿਆਂ ਨੂੰ ਕਿਵੇਂ ਸੁਧਾਰ ਸਕਦਾ ਹੈ।

ਜੇਕਰ ਤੁਸੀਂ ਆਪਣੇ ਡੇਟਾ ਨੂੰ ਖੋਜ ਦੇ ਰੂਪ ਵਿੱਚ ਸੈਕੰਡਰੀ ਉਦੇਸ਼ਾਂ ਲਈ ਉਪਯੋਗ ਕੀਤੇ ਜਾਣ ਲਈ ਖੁਸ਼ ਹੋ, ਤਾਂ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ।

ਜੇ ਤੁਸੀਂ ਆਪਣੀ ਸਿਹਤ ਦੀ ਜਾਣਕਾਰੀ ਨੂੰ ਸਾਂਝਾ ਨਹੀਂ ਕਰਨਾ ਚਾਹੁੰਦੇ, ਤਾਂ ਆਪਣੀ ਭਾਗੀਦਾਰੀ ਨੂੰ ਵਾਪਸ ਲੈਣ ਲਈ ਹੇਠਾਂ ਦਿੱਤੇ ਚਰਨਾਂ ਦੀ ਪਾਲਣਾ ਕਰੋ।

 1. MyGov ਦੁਆਰਾ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਲੌਗ ਇਨ ਕਰੋ।
 2. 'Profile and Settings' ਟੈਬ 'ਤੇ ਕਲਿੱਕ ਕਰੋ।
 3. ਜਦੋਂ ਤੱਕ ਤੁਸੀਂ ‘Secondary uses of data section’ ਨੂੰ ਨਹੀਂ ਵੇਖ ਲੈਂਦੇ ਉਦੋਂ ਤੱਕ ਹੇਠਾਂ ਸਕਰੋਲ ਕਰਦੇ ਰਹੋ।
 4. ‘Do not participate’ ਬਟਨ ਤੇ ਕਲਿਕ ਕਰੋ।

ਜੇ ਤੁਸੀਂ ਆਪਣਾ ਮਨ ਬਦਲ ਲੈਂਦੇ ਹੋ, ਤਾਂ ਤੁਸੀਂ ਸਮਾਨ ਕਦਮਾਂ ਦੀ ਪਾਲਣਾ ਕਰਕੇ ਅਤੇ 'ਹਿੱਸੇਦਾਰੀ' ਦੀ ਚੋਣ ਕਰਕੇ ਆਪਣਾ ਡੇਟਾ ਫਿਰ ਤੋਂ ਸਾਂਝਾ ਕਰਨਾ ਚੁਣ ਸਕਦੇ ਹੋ।

ਜੇ ਤੁਹਾਨੂੰ ਕਿਸੇ ਵੀ ਗੁਪਤਤਾ ਅਤੇ ਸੁਰੱਖਿਆ ਦੀ ਸੈਟਿੰਗ ਲਈ ਸਹਾਇਤਾ ਦੀ ਲੋੜ ਹੈ, ਤਾਂ ਹੈਲਪ ਲਾਈਨ ਨਾਲ ਸੰਪਰਕ ਕਰੋ।