Start of content

ਮਾਈ ਹੈਲਥ ਰਿਕਾਰਡ (My Health Record) ਲਈ ਰਜਿਸਟਰ ਕਰਨ ਲਈ ਤੁਹਾਡੇ ਕੋਲ myGov ਖਾਤਾ ਹੋਣਾ ਜ਼ਰੂਰੀ ਹੈ. myGov  ਆਸਟ੍ਰੇਲੀਅਨ ਸਰਕਾਰ ਦੀਆਂ ਸੇਵਾਵਾਂ ਤੱਕ ਆਨਲਾਈਨ ਪਹੁੰਚ ਕਰਨ ਦਾ ਇੱਕ ਸੁਰੱਖਿਅਤ ਤਰੀਕਾ ਹੈ। 

myGov ਲਈ ਸਾਈਨ ਇਨ ਜਾਂ ਰਜਿਸਟਰ ਕਰੋ

ਮਾਈ ਹੈਲਥ ਰਿਕਾਰਡ (My Health Record) ਲਈ ਤਿੰਨ ਪੜਾਵਾਂ ਵਿੱਚ ਆਨਲਾਈਨ ਰਜਿਸਟਰ ਕਰੋ

ਪੜਾਅ 1: ਇੱਕ myGov ਖਾਤਾ ਬਣਾਓ ਜਾਂ ਤੁਹਾਡੇ ਮੌਜੂਦਾ myGov ਖਾਤੇ ਲਈ ਸਾਈਨ ਇਨ ਕਰੋ

1. myGov ਸਾਈਨ ਇਨ ਪੰਨੇ ਤੇ ਜਾਓ।

2. ਜੇ ਤੁਹਾਡੇ ਕੋਲ myGov ਖਾਤਾ ਨਹੀਂ ਹੈ, ‘Create an account’ ਤੇ ਕਲਿਕ ਕਰੋ ਅਤੇ ਰਜਿਸਟਰ ਕਰਨ ਲਈ ਚਰਨਾਂ ਦੀ ਪਾਲਣਾ ਕਰੋ। ਜੇ ਤੁਹਾਡੇ ਕੋਲ ਪਹਿਲਾਂ ਹੀ myGov ਖਾਤਾ ਹੈ, ਤਾਂ ਸਾਈਨ ਇਨ ਕਰਨ ਲਈ ਆਪਣੇ ਮੌਜੂਦਾ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰੋ।

3. ਇੱਕ ਵਾਰ ਤੁਸੀਂ myGov ਦੇ ਸਾਈਨ ਇਨ ਕਰ ਕਰ ਲਵੋਗੇ, ਤਾਂ ‘Services’, ਤੇ ਕਲਿੱਕ ਕਰੋ, ਫਿਰ ਮਾਈ ਹੈਲਥ ਰਿਕਾਰਡ (My Health Record) ਲਈ ‘Link’ ਬਟਨ ਤੇ ਕਲਿੱਕ ਕਰੋ।

ਪੜਾਅ 2: ਆਪਣੀ ਪਛਾਣ ਦੀ ਪੁਸ਼ਟੀ ਕਰੋ

ਆਪਣੇ ਮਾਈ ਹੈਲਥ ਰਿਕਾਰਡ (My Health Record) ਨੂੰ ਆਪਣੇ MyGov ਖਾਤੇ ਨਾਲ ਲਿੰਕ ਕਰਨ ਲਈ, ਤੁਹਾਨੂੰ ਆਪਣੀ ਪਛਾਣ ਨੂੰ ਸੁਰੱਖਿਆ ਜਾਂਚ ਦੇ ਰੂਪ ਵਿੱਚ ਸਾਬਤ ਕਰਨ ਦੀ ਲੋੜ ਹੋਵੇਗੀ।

ਤੁਹਾਨੂੰ ਤੁਹਾਡੀ ਮੈਡੀਕੇਅਰ ਭਰਤੀ ਅਤੇ ਦਾਅਵਿਆਂ ਦੇ ਇਤਿਹਾਸ ਬਾਰੇ ਸਵਾਲ ਪੁੱਛੇ ਜਾਣਗੇ। ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਲਈ ਇਹਨਾਂ ਨੂੰ ਮੈਡੀਕੇਅਰ ਨਾਲ ਚੈੱਕ ਕੀਤਾ ਗਿਆ ਹੈ।

ਪਛਾਣ ਦੀ ਜਾਂਚ ਪਾਸ ਕਰਨ ਲਈ ਤੁਹਾਨੂੰ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ਦੀ ਲੋੜ ਹੈ। ਜੇ ਤੁਸੀਂ ਯਕੀਨੀ ਨਹੀਂ ਹੋ, ਯਾਦ ਨਹੀਂ ਕਰ ਸਕਦੇ, ਜਾਂ ਕਿਸੇ ਸਵਾਲ ਦਾ ਜਵਾਬ ਨਹੀਂ ਜਾਣਦੇ, ਤੁਸੀਂ ਉਸ ਸਵਾਲ ਨੂੰ ਛੱਡ ਸਕਦੇ ਹੋ ਅਤੇ ਅਗਲੇ ਲਈ ਕੋਸ਼ਿਸ਼ ਕਰ ਸਕਦੇ ਹੋ।

ਤੁਹਾਨੂੰ ਲੋੜ ਹੋ ਸਕਦੀ ਹੈ:

 • ਤੁਹਾਡਾ ਮੈਡੀਕੇਅਰ ਕਾਰਡ
 • BSB ਅਤੇ ਬੈਂਕ ਖਾਤਾ ਨੰਬਰ ਜਿਸ ਵਿੱਚ ਤੁਹਾਡੇ ਮੈਡੀਕੇਅਰ ਲਾਭਾਂ ਅਦਾ ਕੀਤੇ ਜਾਂਦੇ ਹਨ (ਜੇ ਤੁਸੀਂ ਇਸਨੂੰ ਮੈਡੀਕੇਅਰ ਨਾਲ ਵਿਵਸਥਿਤ ਕੀਤਾ ਹੈ)
 • ਮੈਡੀਕੇਅਰ ਦੁਆਰਾ ਰਿਕਾਰਡ ਕੀਤਾ ਗਿਆ ਤੁਹਾਡਾ ਪਤਾ
 • ਤੁਹਾਡੀ ਆਖਰੀ ਡਾਕਟਰ ਨਾਲ ਮੁਲਾਕਾਤ ਬਾਰੇ ਜਾਣਕਾਰੀ

ਤੁਹਾਡੀ ਪਛਾਣ ਨੂੰ ਸਾਬਤ ਕਰਨ ਲਈ ਹੋਰ ਵਿਕਲਪ

ਜੇ ਤੁਹਾਨੂੰ ਆਪਣੀ ਪਛਾਣ ਦੀ ਆਨਲਾਈਨ ਪੁਸ਼ਟੀ ਕਰਨ ਵਿੱਚ ਸਮੱਸਿਆ ਹੋ ਰਹੀ ਹੈ, ਜਾਂ ਤੁਸੀਂ ਕਿਸੇ ਵਿਅਕਤੀ ਨਾਲ ਗੱਲ ਕਰਨ ਨੂੰ ਤਰਜੀਹ ਦੇਵੋਗੇ, ਤਾਂ ਤੁਸੀਂ ਕਰ ਸਕਦੇ ਹੋ:

 • 1800 723 471 ਤੇ ਹੈਲਪ ਲਾਈਨ ਨਾਲ ਸੰਪਰਕ ਕਰੋ, ਜਾਂ  
 • ਮਦਦ ਲਈ ਆਪਣੇ ਡਾਕਟਰ ਨੂੰ ਪੁੱਛੋ

ਤੁਹਾਡੀ ਪਛਾਣ ਸਾਬਤ ਕਰਨ ਤੋਂ ਬਾਅਦ ਤੁਹਾਨੂੰ ਪਛਾਣ ਤਸਦੀਕ ਕੋਡ ਵਜੋਂ ਜਾਣਿਆ ਜਾਣ ਵਾਲਾ ਇੱਕ ਕੋਡ ਦਿੱਤਾ ਜਾਵੇਗਾ। ਤੁਹਾਨੂੰ myGov ਖਾਤੇ ਨੂੰ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਨਾਲ ਆਨਲਾਈਨ ਲਿੰਕ ਕਰਨ ਲਈ ਇਸ ਕੋਡ ਦੀ ਲੋੜ ਪਵੇਗੀ।

ਪੜਾਅ 3: ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਨੂੰ ਸੈੱਟ ਅਪ ਕਰੋ

ਤੁਹਾਡੀ ਵੱਲੋਂ ਪਹਿਚਾਣ ਦੀ ਪੁਸ਼ਟੀ ਕਰਨ ਤੋਂ ਬਾਅਦ, ਤੁਹਾਨੂੰ ‘Welcome to My Health Record’ ਸਕ੍ਰੀਨ ਤੇ ਦਿਖਾਈ ਦੇਵੇਗਾ।

ਪਹਿਲੀ ਵਾਰ ਜਦੋਂ ਤੁਸੀਂ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਲੌਗ ਇਨ ਕਰਦੇ ਹੋ, ਇਸ ਵਿੱਚ ਬਹੁਤ ਘੱਟ ਜਾਂ ਇਸ ਵਿੱਚ ਕੋਈ ਜਾਣਕਾਰੀ ਨਹੀਂ ਹੋ ਸਕਦੀ।

ਤੁਹਾਡੇ ਰਿਕਾਰਡ ਨੂੰ ਸੈੱਟ ਅਪ ਕਰਨ ਲਈ:

ਸੁਆਗਤੀ ਸਕ੍ਰੀਨ ਤੇ ਆਪਣੇ ਨਾਮ ਦੇ ਨਾਲ ਬੌਕਸ ਤੇ ਕਲਿਕ ਕਰਕੇ ਆਪਣਾ ਰਿਕਾਰਡ ਖੋਲ੍ਹੋ। ਤੁਹਾਡੀ ਸਿਹਤ ਦੀ ਜਾਣਕਾਰੀ ਨੂੰ ਰਿਕਾਰਡ ਕਰਨਾ ਸ਼ੁਰੂ ਕਰਨ ਲਈ ਹੇਠਾਂ ਦਿੱਤੇ ਪਹਿਲੇ ਚਰਨਾਂ ਨਾਲ ਸ਼ੁਰੂ ਕਰੋ:

 • ਤੁਹਾਡੀਆਂ ਡਾਕਟਰ ਨਾਲ ਮੁਲਾਕਾਤਾਂ, ਦਵਾਈਆਂ, ਟੀਕਾਕਰਣ ਅਤੇ ਤੁਹਾਡੇ ਅੰਗ ਦਾਨ ਦੇ ਫੈਸਲੇ ਦੇ ਰੂਪ ਵਿੱਚ ਮੈਡੀਕੇਅਰ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੀ ਪ੍ਰਾਥਮਿਕਤਾ ਨੂੰ ਸੈੱਟ ਕਰੋ।
 • ਤੁਹਾਡਾ ਐਮਰਜੈਂਸੀ ਸੰਪਰਕ ਸ਼ਾਮਿਲ ਕਰੋ
 • ਆਪਣੀ ਨਿੱਜੀ ਸਿਹਤ ਦੇ ਸੰਖੇਪ ਸਾਰ ਜਾਂ ਸਿਹਤ ਡਾਇਰੀ ਦੇ ਨਿੱਜੀ ਸਿਹਤ ਨੋਟਸ ਵਿਚ ਆਪਣੀਆਂ ਪਛਾਣੀਆਂ ਐਲਰਜੀਆਂ ਅਤੇ ਦਵਾਈਆਂ ਸ਼ਾਮਲ ਕਰੋ।
 • ਫੈਸਲਾ ਕਰੋ ਕਿ ਤੁਹਾਡੀ ਸਿਹਤ ਜਾਣਕਾਰੀ ਕੌਣ ਦੇਖ ਸਕਦਾ ਜਾਂ ਕੌਣ ਨਹੀਂ ਦੇਖ ਸਕਦਾ।
 • ਜਦੋਂ ਕੋਈ ਤੁਹਾਡੇ ਰਿਕਾਰਡ ਤੱਕ ਪਹੁੰਚ ਕਰਦਾ ਹੈ ਤਾਂ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਚੁਣੋ।

ਅੰਤਿਮ ਪੜਾਅ: ਆਪਣੇ ਡਾਕਟਰ ਨਾਲ ਗੱਲ ਕਰੋ

ਅਗਲੀ ਵਾਰ ਜਦੋਂ ਤੁਸੀਂ ਆਪਣੇ ਡਾਕਟਰ ਨੂੰ ਮਿਲੋਗੇ ਤਾਂ ਉਨ੍ਹਾਂ ਨੂੰ ਮਾਈ ਹੈਲਥ ਰਿਕਾਰਡ (My Health Record) ਵਿੱਚ ਆਪਣੀ ਸਿਹਤ ਦੀ ਜਾਣਕਾਰੀ ਨੂੰ ਅਪਲੋਡ ਕਰਨ ਲਈ ਕਹਿਣ ਲਈ ਯਾਦ ਰੱਖੋ।

ਆਪਣੇ ਡਾਕਟਰ ਦੇ ਅਭਿਆਸ ਵਿੱਚ ਸੰਕੇਤਾਂ ਦੀ ਭਾਲ ਕਰੋ ਜੋ ਕਹਿੰਦੇ ਹਨ: "ਅਸੀਂ ਮਾਈ ਹੈਲਥ ਰਿਕਾਰਡ (My Health Record) ਦੀ ਵਰਤੋ ਕਰਦੇ ਹਾਂ"। ਜੇ ਤੁਸੀਂ ਆਪਣੇ ਡਾਕਟਰ ਦੇ ਅਭਿਆਸ ਬਾਰੇ ਯਕੀਨੀ ਨਹੀਂ ਹੋ ਤਾਂ ਤੁਹਾਡੇ ਡਾਕਟਰ ਜਾਂ ਸਟਾਫ ਦੇ ਮੈਂਬਰ ਨੂੰ ਪੁੱਛੋ।

ਇੱਕ ਮਾਈ ਹੈਲਥ ਰਿਕਾਰਡ (My Health Record) ਲਈ ਰਜਿਸਟਰ ਕਰਨ ਦੇ ਹੋਰ ਤਰੀਕੇ

ਜੇ ਤੁਸੀਂ ਆਨਲਾਈਨ ਰਜਿਸਟਰ ਨਹੀਂ ਕਰ ਸਕਦੇ ਤਾਂ ਤੁਸੀਂ ਹੇਠ ਲਿਖੇ ਤਰੀਕਿਆਂ ਨਾਲ ਮਾਈ ਹੈਲਥ ਰਿਕਾਰਡ (My Health Record) ਲਈ ਰਜਿਸਟਰ ਕਰ ਸਕਦੇ ਹੋ।

ਲਿਖਤੀ ਰੂਪ ਵਿੱਚ

ਸੰਬੰਧਿਤ ਫਾਰਮ ਨੂੰ ਲਿਖਤੀ ਰੂਪ ਵਿੱਚ ਪੂਰਾ ਭਰ ਕੇ ਅਪਲਾਈ ਕਰੋ:

ਤੁਹਾਡੇ ਸਿਹਤ ਦੇਖਭਾਲ ਪ੍ਰਦਾਤਾ ਤੋਂ ਸਹਾਇਤਾ ਲਓ

ਤੁਹਾਡਾ GP ਜਾਂ ਸਿਹਤ ਦੇਖਭਾਲ ਪ੍ਰਦਾਤਾ My Health Record ਲਈ ਰਜਿਸਟਰ ਕਰਨ ਵਿੱਚ ਤੁਹਾਡੀ ਮਦਦ ਕਰਨ ਦੇ ਯੋਗ ਹੋ ਸਕਦਾ ਹੈ

ਸਾਡੇ ਨਾਲ ਸੰਪਰਕ ਕਰੋ

ਜੇ ਤੁਹਾਨੂੰ My Health Record ਤੇ ਰਜਿਸਟਰ ਕਰਨ ਜਾਂ ਇਸ ਤੱਕ ਪਹੁੰਚ ਕਰਨ ਵਿਚ ਮਦਦ ਦੀ ਜ਼ਰੂਰਤ ਹੈ, ਤਾਂ ਹੈਲਪ ਲਾਈਨ ਨੰਬਰ 1800 723 471 'ਤੇ ਸੰਪਰਕ ਕਰੋ।

ਇੱਕ ਵਿਅਕਤੀਗਤ ਸਿਹਤ ਦੇਖਭਾਲ ਪਛਾਣਕਰਤਾ (IHI) ਲਈ ਰਜਿਸਟਰ ਕਰੋ

ਜੇ ਤੁਹਾਡੇ ਕੋਲ ਪਹਿਲਾਂ ਹੀ ਮੈਡੀਕੇਅਰ ਕਾਰਡ ਜਾਂ ਵੈਟੇਰੰਸ ਦੇ ਅਫੇਅਰਜ਼ ਵਿਭਾਗ (DVA) ਕਾਰਡ ਹੈ, ਤਾਂ ਤੁਹਾਡੇ ਕੋਲ ਇੱਕ IHI ਵੀ ਹੈ।

ਇਕ IHI ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਮਾਈ ਹੈਲਥ ਰਿਕਾਰਡ (My Health Record) ਉਹਨਾਂ ਵੇਰਵਿਆਂ ਨਾਲ ਜੁੜ ਸਕਦਾ ਹੈ ਜੋ ਤੁਹਾਡੇ ਸਿਹਤ ਦੇਖਭਾਲ ਪ੍ਰਦਾਤਾ ਤੁਹਾਡੇ ਬਾਰੇ ਆਪਣੇ ਸਿਸਟਮ ਵਿੱਚ ਸਟੋਰ ਕਰਦਾ ਹੈ।

ਜੇ ਤੁਹਾਨੂੰ ਇੱਕ IHI ਲਈ ਅਪਲਾਈ ਕਰਨ ਦੀ ਜ਼ਰੂਰਤ ਹੈ, ਮਨੁੱਖੀ ਸੇਵਾ ਵਿਭਾਗ ਦੀ ਵੈਬਸਾਈਟ ਦੇ ਦਿੱਤੇ ਚਰਨਾਂ ਦਾ ਪਾਲਣ ਕਰੋ