Start of content

ਇੱਕ ਵਾਰ ਜਦੋਂ ਤੁਸੀਂ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੇ ਆਨਲਾਈਨ ਪਹੁੰਚ ਦਾ ਸੈੱਟ ਅਪ ਕਰ ਲੈਂਦੇ ਹੋ, ਤਾਂ ਤੁਸੀਂ ਆਪਣੇ ਖਾਤੇ ਨੂੰ ਸੈੱਟ ਅਪ ਕਰਨ ਲਈ ਤਿਆਰ ਹੋ। 

ਇਹ ਪੇਜ਼ ਮਾਈ ਹੈਲਥ ਰਿਕਾਰਡ (My Health Record) ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸਦਾ ਹੈ ਜਿਨ੍ਹਾਂ ਨੂੰ ਤੁਸੀਂ ਲੌਗ ਇਨ ਕਰਨ ਤੋਂ ਬਾਅਦ ਸੈੱਟ ਅਪ ਕਰ ਸਕਦੇ ਹੋ। 

ਜੇ ਤੁਸੀਂ ਪਹਿਲਾਂ ਤੋਂ ਇਸ ਤਰ੍ਹਾਂ ਨਹੀਂ ਕੀਤਾ ਹੈ, ਤਾਂ ਤੁਹਾਨੂੰ ਰਜਿਸਟਰ ਕਰਨ ਦੀ ਜ਼ਰੂਰਤ ਹੋਵੇਗੀ,, ਤਦ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਆਨਲਾਈਨ ਪਹੁੰਚ ਦਾ ਸੈੱਟ ਅਪ ਕਰਨਾ ਹੋਵੇਗਾ  ਪਹਿਲੀ ਵਾਰ ਜਦੋਂ ਤੁਸੀਂ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੇ ਲੌਗ ਇਨ ਕਰਦੇ ਹੋ ਤਾਂ ਇਸ ਵਿੱਚ ਬਹੁਤ ਘੱਟ ਜਾਂ ਇਸ ਵਿੱਚ ਕੋਈ ਵੀ ਜਾਣਕਾਰੀ ਨਹੀਂ ਹੋ ਸਕਦੀ ਹੈ।

ਜਦੋਂ ਤੁਸੀਂ ਪਹਿਲੀ ਵਾਰ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੱਕ ਪਹੁੰਚ ਕਰਦੇ ਹੋ ਤਾਂ ਤੁਸੀਂ ਕੀ ਦੇਖੋਗੇ

ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੱਕ ਪਹੁੰਚ

ਤੁਸੀਂ ਸਕ੍ਰੀਨ ਤੋਂ 'Welcome to My Health Record' ਨੂੰ ਚੁਣ ਕੇ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੱਕ ਪਹੁੰਚ ਸਕਦੇ ਹੋ।

ਤੁਸੀਂ ਆਪਣੇ ਬੱਚੇ ਜਾਂ ਕਿਸੇ ਹੋਰ ਵਿਅਕਤੀ ਨਾਲ ਸਬੰਧਤ ਰਿਕਾਰਡ ਤੱਕ ਵੀ ਪਹੁੰਚ ਦਾ ਸੈੱਟ ਅਪ ਕਰ ਸਕਦੇ ਹੋ ਜਿਸ ਦੀ ਤੁਸੀਂ ਦੇਖਭਾਲ ਕਰਦੇ ਹੋ। 'Access or create a My Health Record for someone' ਤੇ ਕਲਿਕ ਕਰਕੇ ਤੁਸੀਂ ਉਹਨਾਂ ਦੇ ਰਿਕਾਰਡ ਨੂੰ 'Welcome' screen ਤੇ ਸ਼ਾਮਲ ਕਰ ਸਕਦੇ ਹੋ।

ਤੁਸੀਂ ਫਿਰ ਆਪਣੀ 'ਸੁਆਗਤੀ' ਸਕਰੀਨ ਤੇ ਸੂਚੀਬੱਧ ਰਿਕਾਰਡਾਂ ਵਿੱਚੋਂ ਚੁਣ ਕੇ ਕਿਹੜੇ My Health Record ਤੱਕ ਪਹੁੰਚ ਕਰਨਾ ਚਾਹੁੰਦੇ ਹੋ ਚੁਣ ਸਕਦੇ ਹੋ।

ਕਿਸੇ ਹੋਰ ਦੇ ਮਾਈ ਹੈਲਥ ਰਿਕਾਰਡ (My Health Record) ਤੱਕ ਪਹੁੰਚ ਦਾ ਸੈਟ ਅਪ ਕਰੋ

ਮੈਡੀਕੇਅਰ ਜਾਣਕਾਰੀ

ਤੁਸੀਂ ਚੁਣ ਸਕਦੇ ਹੋ ਕਿ ਕੀ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਮੈਡੀਕੇਅਰ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ ਤਾਂ ਕਿ ਇਹ ਤੁਹਾਡੇ ਸਿਹਤ ਦੇਖਭਾਲ ਪ੍ਰਦਾਤਾਵਾਂ ਨੂੰ ਦੇਖਣ ਲਈ ਉਪਲਬਧ ਹੋਵੇ। 

ਤੁਸੀਂ ਡਾਕਟਰ ਕੋਲ ਲਾਈਆਂ ਆਪਣੀਆਂ ਫੇਰੀਆਂ ਜੋ Medicare Benefit Schedule ਤਹਿਤ ਕਲੇਮ ਕੀਤੀਆਂ ਗਈਆਂ ਸਨ, ਉਹ ਦਵਾਈਆਂ ਜੋ ਤੁਹਾਨੂੰ Pharmaceutical Benefits Scheme ਤਹਿਤ ਵਿਤਰੀਤ ਕੀਤੀਆਂ ਗਈਆਂ ਸਨ, Australian Organ Donor Register ਤੇ ਰਜਿਸਟਰ ਹੋਣ ਦੇ ਮਾਮਲੇ ਵਿਚ ਤੁਹਾਡੇ ਅੰਗਾਂ ਨੂੰ ਦਾਨ ਕਰਨ ਦੇ ਫੈਸਲੇ, Australian Immunisation Register ਵਿਚ ਦਰਜ ਤੁਹਾਡੇ ਦੁਆਰਾ ਲਗਵਾਏ ਟੀਕਾਕਰਨ ਦੇ ਵੇਰਵਿਆਂ ਨੂੰ ਸ਼ਾਮਲ ਕਰਨਾ ਚੁਣ ਸਕਦੇ ਹੋ ।

ਮਹੱਤਵਪੂਰਨ ਜਾਣਕਾਰੀ ਨੂੰ ਸ਼ਾਮਿਲ ਕਰੋ

ਜੇ ਤੁਸੀਂ ਚੁਣਦੇ ਹੋ, ਤਾਂ ਤੁਸੀਂ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੇ ਮਹੱਤਵਪੂਰਣ ਜਾਣਕਾਰੀ ਸ਼ਾਮਲ ਕਰ ਸਕਦੇ ਹੋ। ਇਸ ਵਿੱਚ ਤੁਹਾਡੀ ਐਲਰਜੀ ਅਤੇ ਦਵਾਈਆਂ ਜੋ ਲੈ ਰਹੇ ਹੋ ਸ਼ਾਮਲ ਹੋ ਸਕਦੀਆਂ ਹਨ, ਜੋ ਬਾਰੇ ਤੁਹਾਡੇ ਸਿਹਤ ਦੇਖਭਾਲ ਪ੍ਰਦਾਤਾਵਾਂ ਲਈ ਜਾਣਨਾ ਮਹੱਤਵਪੂਰਨ ਹੋ ਸਕਦਾ ਹੈ।

ਤੁਸੀਂ ਉਹਨਾਂ ਲੋਕਾਂ ਲਈ ਸੰਪਰਕ ਵੇਰਵੇ ਵੀ ਜੋੜ ਸਕਦੇ ਹੋ ਜਿਨ੍ਹਾਂ ਨੂੰ ਸੰਕਟ ਸਮੇਂ ਭਵਿੱਖ ਦੀਆਂ ਸਿਹਤ ਸੰਭਾਲ ਸੇਵਾਵਾਂ ਲਈ ਤੁਹਾਡੀ ਇੱਛਾ ਬਾਰੇ (ਅਗਾਂਹ ਦੀ ਦੇਖਭਾਲ ਯੋਜਨਾ ਬਾਬਤ ਸੰਪਰਕ ਕੀਤਾ ਜਾ ਸਕਦਾ ਹੈ ਅਤੇ)।

ਪਹੁੰਚ ਅਤੇ ਨੋਟੀਫਿਕੇਸ਼ਨਾਂ ਨੂੰ ਪ੍ਰਬੰਧਿਤ ਕਰੋ

ਤੁਸੀਂ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਨਾਲ ਜੁੜੀਆਂ ਗਤੀਵਿਧੀਆਂ ਬਾਰੇ SMS ਜਾਂ ਈ-ਮੇਲ ਦੁਆਰਾ ਸੂਚਨਾ ਪ੍ਰਾਪਤ ਕਰਨ ਦੀ ਚੋਣ ਕਰ ਸਕਦੇ ਹੋ, ਉਦਾਹਰਣ ਵਜੋਂ ਜਦੋਂ ਕੋਈ ਨਵਾਂ ਸਿਹਤ ਦੇਖਭਾਲ ਪ੍ਰਦਾਤਾ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਤੱਕ ਪਹੁੰਚ ਕਰਦਾ ਹੈ ਜਾਂ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਸਾਂਝਾ ਸਿਹਤ ਸਾਰ ਸ਼ਾਮਲ ਕਰਦਾ ਹੈ। ਪਤਾ ਕਰੋ ਕਿ ਪਹੁੰਚ ਨਿਯੰਤਰਣ ਅਤੇ ਨੋਟੀਫਿਕੇਸ਼ਨਾਂਦਾ ਸੈੱਟ ਅਪ ਕਿਵੇਂ ਕਰਨਾ ਹੈ।