Start of content

ਮਾਈ ਹੈਲਥ ਰਿਕਾਰਡ (My Health Record) ਤੁਹਾਡੇ ਤੋਂ, ਤੁਹਾਡੇ ਸਿਹਤ ਦੇਖਭਾਲ ਪ੍ਰਦਾਤਾਵਾਂ ਅਤੇ ਮੈਡੀਕੇਅਰ (Medicare) ਤੋਂ ਸਿਹਤ ਜਾਣਕਾਰੀ, ਨੂੰ ਇਕੱਠਾ ਕਰਦਾ ਹੈ।

ਇਸ ਵਿੱਚ ਤੁਹਾਡੀ ਮੈਡੀਕਲ ਸਥਿਤੀਆਂ ਅਤੇ ਇਲਾਜ, ਦਵਾਈ ਵੇਰਵੇ, ਐਲਰਜੀ, ਅਤੇ ਜਾਂਚ ਜਾਂ ਸਕੈਨ ਦੇ ਨਤੀਜਿਆਂ, ਸਾਰਿਆਂ ਨੂੰ ਇੱਕ ਥਾਂ ਤੇ ਸ਼ਾਮਲ ਕੀਤਾ ਜਾ ਸਕਦਾ ਹੈ।

ਇੱਕ ਦੁਰਘਟਨਾ ਜਾਂ ਐਮਰਜੈਂਸੀ ਸਹਿਤ ਡਾਕਟਰਾਂ, ਮਾਹਿਰਾਂ ਅਤੇ ਹਸਪਤਾਲ ਦੇ ਸਟਾਫ ਵਰਗੇ ਸਿਹਤ ਦੇਖਭਾਲ ਪ੍ਰਦਾਤਾ ਵੀ ਤੁਹਾਡਾ ਮਾਈ ਹੈਲਥ ਰਿਕਾਰਡ (My Health Record) ਦੇਖਣ ਦੇ ਯੋਗ ਹੋ ਸਕਦੇ ਹਨ।

ਸਿਹਤ ਦੇਖਭਾਲ ਪੇਸ਼ੇਵਰਾਂ ਤੋਂ  ਜਾਣਕਾਰੀ

ਸਿਹਤ ਦੇਖਭਾਲ ਪ੍ਰਦਾਤਾ ਜਿਵੇਂ ਕਿ ਜੀਪੀਜ਼, ਮਾਹਿਰ ਅਤੇ ਫਾਰਮਾਸਿਸਟਜ਼ ਤੁਹਾਡੇ ਰਿਕਾਰਡ ਵਿੱਚ ਤੁਹਾਡੀ ਸਿਹਤ ਬਾਰੇ ਕਲੀਨਿਕਲ ਦਸਤਾਵੇਜ਼ ਸ਼ਾਮਲ ਕਰ ਸਕਦੇ ਹਨ, ਜਿਸ ਵਿੱਚ ਸ਼ਾਮਲ ਹਨ:

 • ਤੁਹਾਡੇ ਡਾਕਟਰ ਦੁਆਰਾ ਅਪਲੋਡ ਕੀਤੀ ਗਈ ਤੁਹਾਡੀ ਸਿਹਤ ਬਾਰੇ ਇੱਕ ਸੰਖੇਪ ਜਾਣਕਾਰੀ, ਜਿਸਨੂੰ ਸਾਂਝਾ ਸਿਹਤ ਸੰਖੇਪ ਕਿਹਾ ਜਾਂਦਾ ਹੈ। ਇਹ ਨਵੇਂ ਡਾਕਟਰਾਂ ਜਾਂ ਦੂਜੇ ਸਿਹਤ ਦੇਖਭਾਲ ਪ੍ਰਦਾਤਾਵਾਂ, ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ, ਲਈ ਇੱਕ ਲਾਭਦਾਇਕ ਹਵਾਲਾ ਹੁੰਦਾ ਹੈ
 • ਹਸਪਤਾਲ ਤੋਂ ਛੁੱਟੀ ਦੇ ਸੰਖੇਪ
 • ਜਾਂਚ ਅਤੇ ਸਕੈਨਾਂ ਤੋਂ ਰਿਪੋਰਟਜ਼, ਜਿਵੇਂ ਕਿ ਖੂਨ ਜਾਂਚਾਂ
 • ਦਵਾਈਆਂ ਜਿਹੜੀਆਂ ਤੁਹਾਡੇ ਡਾਕਟਰ ਨੇ ਤੁਹਾਡੇ ਲਈ ਨਿਰਧਾਰਤ ਕੀਤੀਆਂ ਹਨ
 • ਤੁਹਾਡੇ ਡਾਕਟਰ(ਰਾਂ) ਤੋਂ ਰੈਫਰਲ ਚਿੱਠੀਆਂ।

ਮੈਡੀਕੇਅਰ (Medicare) ਤੋਂ ਜਾਣਕਾਰੀ

ਪਿਛਲੇ ਮੈਡੀਕੇਅਰ (Medicare) ਡੇਟਾ ਦੇ ਦੋ ਸਾਲਾਂ ਤੱਕ ਤੁਹਾਡੇ ਰਿਕਾਰਡ ਵਿੱਚ ਜੋੜਿਆ ਜਾ ਸਕਦਾ ਹੈ ਜਦੋਂ ਤੁਸੀਂ ਪਹਿਲੀ ਵਾਰ ਇੱਕ ਪ੍ਰਾਪਤ ਕਰਦੇ ਹੋ, ਜਿਸ ਵਿੱਚ ਸ਼ਾਮਲ ਹਨ:

 • ਮਨੁੱਖੀ ਸੇਵਾਵਾਂ ਦੇ ਵਿਭਾਗ (Department of Human Services) ਦੁਆਰਾ ਆਯੋਜਿਤ ਮੈਡੀਕੇਅਰ (Medicare) ਅਤੇ ਫਾਰਮਾਕਿਉਟੀਕਲ ਬੈਨੇਫਿੱਟਜ਼ ਸਕੀਮ (ਪੀ.ਬੀ.ਐਸ.) (Pharmaceutical Benefits Scheme) ਦੀ ਜਾਣਕਾਰੀ
 • ਵੈਟਰੈਂਸ ਅਫੇਅਰਜ਼ ਦੇ ਵਿਭਾਗ (ਡੀ.ਵੀ.ਏ.) (Department of Veterans’ Affairs) ਦੁਆਰਾ ਭੰਡਾਰ ਕੀਤੀ ਮੈਡੀਕੇਅਰ (Medicare) ਅਤੇ ਰੀਪੈਟਰੀਏਸ਼ਨ ਸ਼ਡਿਊਲ ਆਫ਼ ਫਾਰਮਾਕਿਉਟੀਕਲ ਬੈਨੇਫਿੱਟਜ਼ (ਆਰ.ਪੀ.ਬੀ.ਐਸ.) ( Repatriation Schedule of Pharmaceutical Benefits) ਦੀ ਜਾਣਕਾਰੀ
 • ਅੰਗ ਦਾਨ ਫੈਸਲੇ
 • ਬਚਪਨ ਦੇ ਟੀਕਾਕਰਣ ਅਤੇ ਹੋਰ ਪ੍ਰਾਪਤ ਟੀਕਾਕਰਣ ਸਹਿਤ ਟੀਕਾਕਰਣ ਜੋਕਿ ਆਸਟ੍ਰੇਲੀਅਨ ਟੀਕਾਕਰਣ ਰਜਿਸਟਰ (Australian Immunisation Register) ਵਿੱਚ ਸ਼ਾਮਲ ਹਨ।

ਜਾਣਕਾਰੀ ਜੋ ਤੁਸੀਂ ਆਪਣੇ ਰਿਕਾਰਡ ਵਿੱਚ ਸ਼ਾਮਲ ਕਰ ਸਕਦੇ ਹੋ

ਤੁਸੀਂ, ਜਾਂ ਤੁਹਾਡਾ ਪ੍ਰਤੀਨਿਧੀਤਵ ਕਰਨ ਲਈ ਕੋਈ ਹੋਰ ਪ੍ਰਮਾਣਿਤ ਵਿਅਕਤੀ, ਤੁਹਾਡੇ ਰਿਕਾਰਡ ਵਿੱਚ ਵਾਧੂ ਜਾਣਕਾਰੀ ਸਾਂਝੀ ਕਰ ਸਕਦੇ ਹਨ ਜੋ ਤੁਹਾਡੇ ਸਿਹਤ ਦੇਖਭਾਲ ਪ੍ਰਦਾਤਾਵਾਂ ਲਈ ਤੁਹਾਡੇ ਬਾਰੇ ਜਾਣਨਾ ਮਹੱਤਵਪੂਰਨ ਹੋ ਸਕਦੀ ਹੈ। ਇਸ ਵਿੱਚ ਸ਼ਾਮਲ ਹਨ: 

 • ਸੰਪਰਕ ਨੰਬਰ ਅਤੇ ਐਮਰਜੈਂਸੀ ਸੰਪਰਕ ਵੇਰਵੇ
 • ਮੌਜੂਦਾ ਦਵਾਈਆਂ
 • ਐਲਰਜੀ ਜਾਣਕਾਰੀ ਅਤੇ ਕੋਈ ਵੀ ਪਿਛਲੀ ਐਲਰਜੀ ਪ੍ਰਤੀਕਿਰਿਆਵਾਂ
 • ਸਵਦੇਸ਼ੀ ਰੁਤਬਾ
 • ਵੈਟਰੈਂਸ ਜਾਂ ਆਸਟਰੇਲੀਅਨ ਰੱਖਿਆ ਬਲ (Australian Defence Force) ਦੀ ਸਥਿਤੀ
 • ਤੁਹਾਡੀ ਅਗਾਊਂ ਦੇਖਭਾਲ ਯੋਜਨਾ (advance care plan) ਜਾਂ ਤੁਹਾਡੀ ਰਾਖੀ ਕਰਨ ਵਾਲੇ ਦੇ ਸੰਪਰਕ ਵੇਰਵੇ।

ਪਹਿਲੀ ਵਾਰ ਮਾਈ ਹੈਲਥ ਰਿਕਾਰਡ (My Health Record) ਤੇ ਲੌਗਿਨ ਕਰਨ ਵੇਲੇ ਕੀ ਆਸ ਕੀਤੀ ਜਾਵੇ

ਪਹਿਲੀ ਵਾਰ ਜਦੋਂ ਤੁਸੀਂ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਲੌਗ ਇਨ ਕਰਦੇ ਹੋ ਤਾਂ ਇਸ ਵਿੱਚ ਬਹੁਤ ਘੱਟ ਜਾਂ ਕੋਈ ਵੀ ਜਾਣਕਾਰੀ ਨਹੀਂ ਹੋ ਸਕਦੀ ਹੈ। ਮੈਡੀਕੇਅਰ ਬੈਨੀਫਿੱਟਜ਼ ਸ਼ਡਿਊਲ (ਐਮ.ਬੀ.ਐਸ.) ( Medicare Benefits Schedule) ਦੇ ਨਾਲ-ਨਾਲ ਤੁਹਾਡੀ ਫਾਰਮਾਕਿਉਟਿਕਲ ਬੈਨੇਫਿੱਟਜ਼ ਸਕੀਮ (ਪੀ.ਬੀ.ਐਸ.) (Pharmaceutical Benefits Scheme) ਦੇ ਦਾਅਵਿਆਂ ਦੇ ਇਤਿਹਾਸ ਦੇ ਤਹਿਤ ਦੋ ਸਾਲ ਦੀ ਮੈਡੀਕੇਅਰ ਜਾਣਕਾਰੀ ਜਿਵੇਂ ਕਿ ਡਾਕਟਰ ਦੀਆਂ ਮੁਲਾਕਾਤਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਚੁਣਦੇ ਹੋ, ਤਾਂ ਤੁਸੀਂ ਤੁਹਾਡੇ ਲੌਗ ਇਨ ਕਰਨ ਤੋਂ ਬਾਅਦ ਇਸ ਜਾਣਕਾਰੀ ਨੂੰ ਹਟਾ ਸਕਦੇ ਹੋ।

ਤੁਹਾਡੀ ਜੀ.ਪੀ., ਨਰਸ ਜਾਂ ਫਾਰਮਾਸਿਸਟ ਨਾਲ ਮੁਲਾਕਾਤ ਤੋਂ ਬਾਅਦ ਜਾਣਕਾਰੀ ਸ਼ਾਮਲ ਕਰ ਦਿੱਤੀ ਜਾਵੇਗੀ। ਤੁਸੀਂ ਆਪਣੀ ਵਿਅਕਤੀਗਤ ਸਿਹਤ ਜਾਣਕਾਰੀ ਅਤੇ ਟਿੱਪਣੀਆਂ ਨੂੰ ਸਿੱਧੇ ਸ਼ਾਮਲ ਕਰ ਸਕਦੇ ਹੋ।

ਪੁਰਾਣੀਆਂ ਜਾਂਚਾਂ ਅਤੇ ਸਕੈਨ ਅਪਲੋਡ ਕਰਨਾ

ਤੁਹਾਡੇ ਮੈਡੀਕਲ ਇਤਿਹਾਸ, ਜਿਵੇਂ ਕਿ ਪੁਰਾਣੇ ਜਾਂਚ ਅਤੇ ਸਕੈਨ ਰਿਪੋਰਟਾਂ, ਤੁਹਾਡੇ ਮਾਈ ਹੈਲਥ ਰਿਕਾਰਡ (My Health Record)) ਤੇ ਸਵੈ ਅਪਲੋਡ ਨਹੀਂ ਕੀਤੇ ਜਾਣਗੇ। ਭਾਗ ਲੈਣ ਵਾਲੀਆਂ ਪੈਥਾਲੌਜੀ ਲੈਬਾਂ ਜਾਂ ਨੈਦਾਨਿਕ ਇਮੇਜਿੰਗ ਪ੍ਰਦਾਤਾਵਾਂ ਦੁਆਰਾ ਸਿਰਫ ਨਵੀਆਂ ਰਿਪੋਰਟਾਂ ਨੂੰ ਅੱਪਲੋਡ ਕੀਤਾ ਜਾ ਸਕਦਾ ਹੈ।

ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਇੱਕ ਸਾਂਝਾ ਕੀਤੇ ਸਿਹਤ ਸੰਖੇਪ ਨੂੰ ਅਪਲੋਡ ਕਰਨ ਬਾਰੇ ਆਪਣੇ ਡਾਕਟਰ ਨਾਲ ਗੱਲ ਕਰੋ। ਇਹ ਸੰਖੇਪ ਪਿਛਲੀ ਸਿਹਤ ਜਾਣਕਾਰੀ ਨੂੰ ਹਾਸਲ ਕਰ ਸਕਦਾ ਹੈ ਜਿਵੇਂ ਕਿ ਪਿਛਲੀਆਂ ਜਾਂਚਾਂ ਜਾਂ ਸਕੈਨਾਂ ਤੋਂ ਨਤੀਜੇ, ਜੋਕਿ ਤੁਹਾਡੇ ਦੂਜੇ ਇਲਾਜ ਕਰਨ ਵਾਲੇ ਸਿਹਤ ਦੇਖਭਾਲ ਪ੍ਰਦਾਤਾਵਾਂ ਨਾਲ ਸਾਂਝੇ ਕੀਤੇ ਜਾ ਸਕਦੇ ਹਨ।