Start of content

ਮਾਈ ਹੈਲਥ ਰਿਕਾਰਡ ਬਾਰੇ ਪੰਜਾਬੀ ਵਿੱਚ ਜਾਣਕਾਰੀ 

ਇਸ ਪੰਨੇ ਵਿੱਚ ਅਨੁਵਾਦ ਕੀਤੀ ਗਈ ਜਾਣਕਾਰੀ ਹੈ, ਤਾਂ ਜੋ ਤੁਸੀਂ ਆਪਣੀ ਭਾਸ਼ਾ ਵਿੱਚ ਮਾਈ ਹੈਲਥ ਰਿਕਾਰਡ ਬਾਰੇ ਹੋਰ ਜਾਣ ਸੱਕੋ। 

ਮਾਈ ਹੈਲਥ ਰਿਕਾਰਡ (My Health Record) ਕੀ ਹੈ? 

ਮਾਈ ਹੈਲਥ ਰਿਕਾਰਡ ਤੁਹਾਨੂੰ ਆਪਣੀ ਸਿਹਤ ਸਬੰਧੀ ਜਾਣਕਾਰੀ ਸੁਰੱਖਿਅਤ ਢੰਗ ਨਾਲ ਇੱਕ ਜਗ੍ਹਾ ‘ਤੇ ਨਿਯੰਤ੍ਰਣ  ਕਰਨ ਦਿੰਦਾ ਹੈ।

ਇਸ ਦਾ ਮਤਲਬ ਹੈ ਕਿ ਸਿਹਤ ਸਬੰਧੀ ਮਹੱਤਵਪੂਰਣ ਜਾਣਕਾਰੀ ਉਪਲਬਧ ਹੁੰਦੀ ਹੈ ਜਦੋਂ ‘ਤੇ ਕਿਥੇ ਇਹ ਲੋੜੀਂਦੀ ਹੈ, ਜਿਸ ਵਿੱਚ ਸੰਕਟ ਕਾਲ ਵੀ ਸ਼ਾਮਿਲ ਹੈ।

ਮਾਈ ਹੈਲਥ ਰਿਕਾਰਡ ਵਿੱਚਲੀ ਜਾਣਕਾਰੀ 

ਮਾਈ ਹੈਲਥ ਰਿਕਾਰਡ ਤੁਹਾਡੇ ਖੁਦ ਵਲੋਂ, ਤੁਹਾਡੇ ਸਿਹਤ ਦੇਖਭਾਲ ਪ੍ਰਦਾਤੇ ਅਤੇ ਮੈਡੀਕੇਅਰ ਵਲੋਂ ਪ੍ਰਦਾਨ ਕੀਤੀ ਸਿਹਤ ਸਬੰਧੀ ਜਾਣਕਾਰੀ ਇੱਕ ਜਗ੍ਹਾ ‘ਤੇ ਇਕੱਠੀ ਕਰਦਾ ਹੈ।

ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਜਿਵੇਂ ਜੀਪੀ, ਮਾਹਿਰ ਅਤੇ ਫਾਰਮਸਿਸਟ ਤੁਹਾਡੇ ਸਿਹਤ ਸਬੰਧੀ ਕਲਿਨਿਕਲ ਦਸਤਾਵੇਜ਼ ਇਸ ਵਿੱਚ ਸ਼ਾਮਿਲ ਕਰ ਸਕਦੇ ਹਨ, ਜਿਸ ਵਿੱਚ ਹਨ: 

 • ਤਹਾਡੇ ਡਾਕਟਰ ਵਲੋਂ ਅਪਲੋਡ ਕੀਤੀ ਗਈ ਤੁਹਾਡੀ ਸਿਹਤ ਬਾਰੇ ਸੰਖੇਪ ਜਾਣਕਾਰੀ, ਜਿਸ ਨੂੰ ਸ਼ੇਅਰਡ ਹੈਲਥ ਸੰਮਰੀ (ਸਾਰ) ਕਿਹਾ ਜਾਂਦਾ ਹੈ। ਇਹ ਤੁਹਾਡੇ ਵਲੋਂ ਨਵੇਂ ਡਾਕਟਰਾਂ ਜਾਂ ਹੋਰਨਾਂ ਸਿਹਤ ਸੰਭਾਲ ਪ੍ਰਦਾਤਾਵਾਂ ਕੋਲ ਜਾਣ ਵੇਏ ਇੱਕ ਉਪਣੋਗੀ ਹਵਾਲਾ (reference) ਹੁੰਦਾ ਹੈ 

 • ਹਸਪਤਾਲ ਵਿੱਚੋਂ ਡਿਸਚਾਰਜ ਹੋਣ ਸਬੰਧੀ ਸੰਖੇਪ ਜਾਣਕਾਰੀਆਂ

 • ਟੈਸਟਾਂ ਅਤੇ ਸਕੈਨਾਂ ਦੀਆਂ ਰੀਪੋਟਾਂ, ਜਿਵੇਂ ਖੂਨ ਦੇ ਟੈਸਟ

 • ਦਵਾਈਆਂ ਜਿਹੜੀਆਂ ਤੁਹਾਡੇ ਡਾਕਟਰ ਨੇ ਤੁਹਾਡੇ ਲਈ ਤਜਵੀਜ਼ (prescribe) ਕੀਤੀਆਂ ਹਨ

 • ਤੁਹਾਡੇ ਡਾਕਟਰਾਂ ਦੀਆਂ ਰੀਫਰਲ ਚਿਠੀਆਂ

ਮੈਡੀਕੇਅਰ ਜਾਣਕਾਰੀ

ਦੋ ਸਾਲਾਂ ਤੱਕ ਦੀ ਸਿਹਤ ਸਬੰਧੀ ਜਾਣਕਾਰੀ ਤੁਹਾਡੇ ਰਿਕਾਰਡ ਵਿੱਚ ਜਮ੍ਹਾਂ ਕਿਤੀ ਜਾ ਸਕਦੀ ਹੈ ਜਦੋਂ ਇਹ ਤੁਹਾਨੂੰ ਪਹਿਲਾਂ ਮਿਲਦਾ ਹੈ। ਇਸ ਵਿੱਚ ਸਿਹਤ ਸੇਵਾਵਾਂ ਲਈ ਦਾਅਵੇ ਵੀ ਹੋ ਸਕਦੇ ਹਨ ਜਿਵੇਂ ਡਾਕਟਰਾਂ ਕੋਲ ਜਾਣਾ, ਪ੍ਰੀਖਿਆਵਾਂ ਅਤੇ ਦਵਾਈਆਂ, ਤੁਹਾਡੇ ਅੰਗਦਾਨ ਸਬੰਧਿਤ ਫੈਂਸਲੇ, ਅਤੇ ਤੁਹਾਡੇ ਟੀਕਾਕਰਣ।  

ਕੰਟਰੋਲ (ਇਖਤਿਆਰ) ਕਰੋ ਕਿ ਤੁਹਾਡੇ ਸਿਹਤ ਸਬੰਧੀ ਜਾਣਕਾਰੀ ਕੌਣ ਵੇਖ ਸਕਦਾ ਹੈ

ਤੁਹਾਡੇ ਮਾਈ ਹੈਲਥ ਰਿਕਾਰਡ ਵਿੱਚ, ਤੁਸੀਂ ਇੱਕ ਸੂਚੀ ਵੇਖ ਸਕਦੇ ਹੋ ਕਿ ਤੁਹਾਡੇ ਰਿਕਾਰਡ ਨੂੰ ਕਿਸ ਨੇ ਅਤੇ ਕਦੋਂ ਵੇਖਿਆ ਹੈ। ਜੇ ਤੁਸੀਂ ਵਧੇਰੇ ਲੁਕਾ (ਪ੍ਰਾਇਵਸੀ) ਚਾਹੁੰਦੇ ਹੋ, ਤਾਂ ਤੁਸੀਂ ਇੱਕ ਐਕਸੈਸ ਕੋਡ ਸਥਾਪਿਤ ਕਰ ਸਕਦੇ ਹੋ ਜਿਸ ਨਾਲ ਬੰਦਸ਼  ਕੀਤੀ ਜਾ ਸੱਕੇ ਕਿ ਕੌਣ ਤੁਹਾਡਾ ਰਿਕਾਰਡ ਜਾਂ ਉਸ ਵਿੱਚਲੇ ਅਲੱਗ ਅਲੱਗ ਦਸਤਾਵੇਜ਼ ਅਤੇ ਵੇਖ ਸਕਦਾ ਹੈ, ਅਤੇ ਤੁਸੀਂ ਕਿਸੇ ਸਮੇਂ ਵੀ ਇਨ੍ਹਾਂ ਨੂੰ ਮਿਟਾ ਵੀ ਸਕਦੇ ਹੋ।

ਮਾਈ ਹੈਲਥ ਰਿਕਾਰਡ ਵਿੱਚ ਪਹਿਲੀ ਵਾਰ ਲੌਗ ਕਰਨਾ

ਮਾਈ ਹੈਲਥ ਰਿਕਾਰਡ ਵੇਖਣ ਲਈ myGov (ਮਾਈ ਗਵ) ਦੀ ਵਰਤੋਂ ਕਰੋ।  myGov ਆਸਟਰੇਲੀਅਨ ਸਰਕਾਰੀ ਸੇਵਾਵਾਂ ਦੀ ਵਰਤੋਂ ਵੇਖਣ ਲਈ ਇੱਕ ਸੁਰੱਖਿਅਤ ਆਨਲਾਈਨ ਤਰੀਕਾ ਹੈ।

 1. myGov ਖਾਤੇ (ਅਕਾਉਂਟ) ਵਿੱਚ ਸਾਈਨ ਕਰਨ ਲਈ ਆਪਣੇ my.gov.au ‘ਤੇ ਜਾਓ।

 2. ‘Services’ (ਸੇਵਾਵਾਂ) ਦੀ ਚੋਣ ਕਰੋ।

 3. ‘Link another service’ (ਇੱਕ ਹੋਰ ਸੇਵਾ ਨਾਲ ਜੋੜੋ) ਦੀ ਚੋਣ ਕਰੋ।

 4. ‘My Health Record’ (ਮਾਈ ਹੈਲਥ ਰਿਕਾਰਡ) ਦੀ ਚੋਣ ਕਰੋ।  

 5. ਆਪਣੀ ਪਛਾਣ ਦੀ ਪੁਸ਼ਟੀ ਕਰੋ।

ਜੇ ਤੁਹਾਡੇ ਕੋਲ myGov ਖਾਤਾ ਨਹੀਂ ਹੈ, ਤੁਸੀਂ my.gov.au ‘ਤੇ ਜਾ ਕੇ ਇਹ ਖੋਲ ਸਕਦੇ ਹੋ।

ਡਾਊਨਲੋਡ ਕਰਨਯੋਗ ਸਾਧਨ 

ਤੁਸੀਂ ਇਨ੍ਹਾਂ ਬਰੋਸ਼ਰਾਂ ਨੂੰ ਪੰਜਾਬੀ ਵਿੱਚ ਡਾਊਨਲੋਡ ਕਰ ਸਕਦੇ ਹੋ:

 • ਬਰੋਸ਼ਰ – ਤੁਹਾਡੀ ਸਿਹਤ ਸਬੰਧਿਤ ਜਾਣਕਾਰੀ ਸੁਰੱਖਿਅਤ ਇੱਕੇ ਹੀ ਜਗ੍ਹਾ ‘ਤੇ 

 • ਫਲਾਇਅਰ – ਤੁਹਾਡੀ ਸਿਹਤ ਸਬੰਧਿਤ ਜਾਣਕਾਰੀ ਇੱਕੇ ਹੀ ਜਗ੍ਹਾ ‘ਤੇ 

 • ਕਿਤਾਬਚਾ – ਤੁਹਾਡੀ ਸਿਹਤ ਸਬੰਧਿਤ ਜਾਣਕਾਰੀ ਕੌਣ ਵੇਖ ਸਕਦਾ ਹੈ 

 • ਕਿਤਾਬਚਾ – ਤੁਹਾਡੀ ਸਿਹਤ ਸਬੰਧਿਤ ਜਾਣਕਾਰੀ ਦਾ ਬਚਾ ਕਿਵੇਂ ਹੁੰਦਾ ਹੈ 

ਸਾਡੇ ਨਾਲ ਸੰਪਰਕ ਕਰੋ 

ਇਹ ਸਹਾਇਤਾ ਲਾਈਨ (Help line) 24 ਘੰਟੇ ਉਪਲਬਧ ਹੈ, ਹਫਤੇ ਦੇ 7 ਦਿਨ। 

ਜੇ ਤੁਹਾਨੂੰ ਪੰਜਾਬੀ ਵਿੱਚ ਸਹਾਇਤਾ ਚਾਹੀਦੀ ਹੈ, ਤਾਂ ਕਿਰਪਾ ਕਰਕੇ ਟਰਾਂਸਲੇਟਿੰਗ ਐਂਡ ਇੰਟਰਪਰੈਟਿੰਗ ਸਰਵਿਸ  (Translation and Interpreting Service) ਨੂੰ 131 450 ‘ਤੇ ਫੋਨ ਕਰੋ।