Start of content

ਮਾਈ ਹੈਲਥ ਰਿਕਾਰਡ (My Health Record)  ਹੋਣ ਦੇ ਕਈ ਲਾਭ ਹਨ।

ਬਿਹਤਰ ਜੁੜੀ ਦੇਖਭਾਲ

ਜਿਵੇਂ ਕਿ ਜ਼ਿਆਦਾ ਲੋਕ ਮਾਈ ਹੈਲਥ ਰਿਕਾਰਡ (My Health Record) ਪ੍ਰਣਾਲੀ ਦੀ ਵਰਤੋਂ ਕਰਦੇ ਹਨ, ਆਸਟ੍ਰੇਲੀਆ ਦੀ ਕੌਮੀ ਸਿਹਤ ਪ੍ਰਣਾਲੀ ਬਿਹਤਰ ਢੰਗ ਨਾਲ ਜੁੜੀ ਹੋ ਜਾਵੇਗੀ। ਨਤੀਜਾ ਤੁਹਾਡੀ ਅਤੇ ਤੁਹਾਡੇ ਪਰਿਵਾਰ ਲਈ ਸੁਰੱਖਿਅਤ, ਤੇਜ਼ ਅਤੇ ਵਧੇਰੇ ਕੁਸ਼ਲ ਦੇਖਭਾਲ ਹੁੰਦਾ ਹੈ।

» ਮਾਈ ਹੈਲਥ ਰਿਕਾਰਡ (My Health Record) ਲਈ ਰਜਿਸਟਰ ਕਰੋ 

ਨਿੱਜੀ ਤੌਰ ਤੇ ਨਿਯੰਤਰਿਤ

ਇਹ ਤੁਹਾਡੀ ਪਸੰਦ ਹੈ ਕਿ ਤੁਹਾਡਾ ਮਾਈ ਹੈਲਥ ਰਿਕਾਰਡ (My Health Record) ਅਤੇ ਇਸ ਵਿੱਚ ਕੀ ਹੈ, ਇਹ ਕੌਣ ਦੇਖੇ। ਤੁਸੀਂ ਤੁਹਾਡੀ ਦੇਖਭਾਲ ਵਿੱਚ ਸ਼ਾਮਲ ਸਿਹਤ ਸੰਭਾਲ ਪ੍ਰਦਾਤਾਵਾਂ ਨਾਲ ਆਪਣੀ ਜਾਣਕਾਰੀ ਨੂੰ ਸਾਂਝਾ ਕਰਨ ਦੀ ਚੋਣ ਕਰ ਸਕਦੇ ਹੋ। ਆਪਣੇ ਡਾਕਟਰਾਂ ਨੂੰ ਤੁਹਾਡੇ ਮਾਈ​​​​​​​ ਹੈਲਥ ਰਿਕਾਰਡ (My Health Record) ਵਿੱਚ ਦਸਤਾਵੇਜ਼ਾਂ ਨੂੰ ਅਪਲੋਡ, ਵੇਖਣ ਅਤੇ ਸਾਂਝਾ ਕਰਨ ਦੀ ਆਗਿਆ ਦੇ ਕੇ, ਉਹਨਾਂ ਕੋਲ ਤੁਹਾਡੇ ਲਈ ਫੈਸਲੇ ਲੈਣ, ਤਸ਼ਖੀਸ ਕਰਨ ਅਤੇ ਇਲਾਜ ਮੁਹੱਈਆ ਕਰਵਾਉਣ ਲਈ ਹੋਰ ਵੇਰਵੇਦਾਰ ਤਸਵੀਰ ਹੋਵੇਗੀ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕੁਝ ਜਾਣਕਾਰੀ ਤੁਹਾਡੇ ਰਿਕਾਰਡ ਤੇ ਅਪਲੋਡ ਨਹੀਂ ਕੀਤੀ ਜਾਣੀ ਚਾਹੀਦੀ।

» ਤੁਹਾਡੇ ਰਿਕਾਰਡ ਤੱਕ ਪਹੁੰਚ ਨੂੰ ਨਿਯੰਤਰਿਤ ਕਰਨ ਬਾਰੇ ਪਤਾ ਕਰੋ

ਇੱਕ ਸੁਰੱਖਿਅਤ ਸਿਸਟਮ

ਮਾਈ​​​​​​​ ਹੈਲਥ ਰਿਕਾਰਡ (My Health Record) ਵਿੱਚ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨ ਲਈ ਐਨਕ੍ਰਿਪਸ਼ਨ, ਫਾਇਰਵਾਲਜ਼, ਸੁਰੱਖਿਅਤ ਲੌਗਿਨ, ਪ੍ਰਮਾਣੀਕਰਨ ਵਿਧੀ ਅਤੇ ਆਡਿਟ ਲੌਗਿੰਗ ਸਹਿਤ ਬਹੁ-ਪਰਤੀ ਅਤੇ ਮਜ਼ਬੂਤ ਸੇਫਗਾਰਡ ਹਨ।

ਤੁਹਾਡੀ ਜਾਣਕਾਰੀ ਨੂੰ ਦੁਰਵਰਤੋਂ ਤੋਂ ਬਚਾਉਣ ਲਈ ਤੁਹਾਡੇ ਮਾਈ ਮਾਈ​​​​​​​ ਹੈਲਥ ਰਿਕਾਰਡ (My Health Record) ਨੂੰ ਕੌਣ ਵੇਖ ਅਤੇ ਉਪਯੋਗ ਕਰ ਸਕਦਾ ਹੈ, ਬਾਰੇ ਸਖਤ ਨਿਯਮ ਅਤੇ ਅਧਿਨਿਯਮ ਹਨ।

» ਮਾਈ ਹੈਲਥ ਰਿਕਾਰਡ (My Health Record) ਪ੍ਰਣਾਲੀ ਸੁਰੱਖਿਆ ਬਾਰੇ ਜਾਣੋ

ਐਮਰਜੈਂਸੀ ਵਿੱਚ ਤੁਹਾਡੀ ਮੁੱਖ ਸਿਹਤ ਜਾਣਕਾਰੀ ਤੱਕ ਪਹੁੰਚ

ਕਿਸੇ ਮੈਡੀਕਲ ਐਮਰਜੈਂਸੀ ਵਿੱਚ, ਮਾਈ ਹੈਲਥ ਰਿਕਾਰਡ (My Health Record) ਪ੍ਰਣਾਲੀ ਨਾਲ ਸਬੰਧਿਤ ਸਿਹਤ ਦੇਖਭਾਲ ਪ੍ਰਦਾਤਾ ਤੁਹਾਡੀ ਸਿਹਤ ਜਾਣਕਾਰੀ ਜਿਵੇਂ ਕਿ ਐਲਰਜੀ, ਦਵਾਈਆਂ ਅਤੇ ਟੀਕਾਕਰਣ ਦੇਖ ਸਕਦੇ ਹਨ। ਇਹ ਤੁਹਾਨੂੰ ਉੱਤਮ ਸੰਭਵ ਇਲਾਜ ਅਤੇ ਦੇਖਭਾਲ ਪ੍ਰਦਾਨ ਕਰਨ ਵਿੱਚ ਉਹਨਾਂ ਦੀ ਮਦਦ ਕਰਦਾ ਹੈ।

» ਇਹ ਪਤਾ ਲਗਾਓ ਕਿ ਤੁਸੀਂ ਆਪਣੇ ਰਿਕਾਰਡ ਵਿੱਚ ਕੀ ਜਾਣਕਾਰੀ ਸ਼ਾਮਲ ਕਰ ਸਕਦੇ ਹੋ   

ਤੁਹਾਡੀ ਸਿਹਤ ਜਾਣਕਾਰੀ ਇੱਕ ਜਗ੍ਹਾ ਤੇ

ਤੁਹਾਡੀ ਸਿਹਤ ਜਾਣਕਾਰੀ ਇੱਕ ਜਗ੍ਹਾ ਤੇ ਉਪਲਬਧ ਹੋਵੇਗੀ, ਜਿਸਦਾ ਅਰਥ ਹੈ ਕਿ ਇਹ ਤੁਹਾਡੇ ਡਾਕਟਰ, ਮਾਹਿਰਾਂ ਜਾਂ ਹਸਪਤਾਲਾਂ ਦੁਆਰਾ ਆਸਾਨੀ ਨਾਲ ਇਸ ਤੱਕ ਪਹੁੰਚਿਆ ਜਾ ਸਕਦਾ ਹੈ।

ਇੱਕ ਵਾਰ ਇਸ ਦੇ ਸਥਾਪਿਤ ਹੋਣ ਤੋਂ ਬਾਅਦ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੁੰਦੀ ਹੈ। ਸਿਹਤ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਆਨਲਾਈਨ, ਕਿਤੇ ਵੀ, ਕਿਸੇ ਵੀ ਸਮੇਂ ਦੇਖਿਆ ਜਾ ਸਕਦਾ ਹੈ - ਭਾਵੇਂ ਤੁਸੀਂ ਅੰਤਰ-ਰਾਜ ਜਾਂਦੇ ਹੋ ਜਾਂ ਯਾਤਰਾ ਕਰਦੇ  ਹੋ। ਤੁਸੀਂ ਇੰਟਰਨੈਟ ਨਾਲ ਜੁੜੇ ਕਿਸੇ ਵੀ ਕੰਪਿਊਟਰ ਜਾਂ ਉਪਕਰਣ ਤੋਂ ਤੁਹਾਡੀ ਸਿਹਤ ਜਾਣਕਾਰੀ ਤੱਕ ਪਹੁੰਚ ਸਕਦੇ ਹੋ।

»  ਪਤਾ ਕਰੋ ਕਿ ਮਾਈ ਹੈਲਥ ਰਿਕਾਰਡ (My Health Record) ਵਿੱਚ ਕੀ ਹੈ  

ਤੁਹਾਡੀ ਸਿਹਤ ਦੀ ਸੁਵਿਧਾਜਨਕ ਤਸਵੀਰ

ਜਦੋਂ ਤੁਹਾਡਾ ਸਿਹਤ ਦੇਖਭਾਲ ਪ੍ਰਦਾਤਾ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਦੀ ਵਰਤੋਂ ਕਰਦਾ ਹੈ, ਤਾਂ ਤੁਹਾਨੂੰ ਤੁਹਾਡੀ ਡਾਕਟਰੀ ਕਹਾਣੀ ਦੇ ਸਾਰੇ ਵੇਰਵਿਆਂ ਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਜਿਵੇਂ ਕਿ ਤੁਹਾਡੀ ਨਿਰਧਾਰਤ ਦਵਾਈ ਜਾਂ ਤੁਹਾਡੇ ਤੇ ਕੀਤੀਆਂ ਗਈਆਂ ਜਾਂਚਾਂ ਦੇ ਨਾਂ।

ਇਹ ਤੁਹਾਡੇ ਬੱਚਿਆਂ ਦੀ ਸਿਹਤ, ਟੀਕਾਕਰਣ ਅਤੇ ਕਿਸੇ ਵੀ ਡਾਕਟਰੀ ਜਾਂਚਾਂ ਦਾ ਧਿਆਨ ਰੱਖਣ ਵਿਚ ਵੀ ਤੁਹਾਡੀ ਮਦਦ ਕਰਦਾ ਹੈ।

» ਮਾਈ ਹੈਲਥ ਰਿਕਾਰਡ (My Health Record) ਦੇ ਨਾਲ ਆਪਣੇ ਬੱਚੇ ਦੇ ਵਿਕਾਸ ਦਾ ਧਿਆਨ ਰੱਖੋ