Start of content

ਮਾਈ ਹੈਲਥ ਰਿਕਾਰਡ (My Health Record) ਤੁਹਾਡੀ ਮੁੱਖ ਸਿਹਤ ਜਾਣਕਾਰੀ ਦਾ ਇੱਕ ਔਨਲਾਈਨ ਸੰਖੇਪ ਹੈ।

ਜਦੋਂ ਤੁਹਾਡੇ ਕੋਲ ਮਾਈ ਹੈਲਥ ਰਿਕਾਰਡ (My Health Record) ਹੈ, ਸਿਹਤ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਆਨਲਾਈਨ, ਕਿਤੇ ਵੀ, ਕਿਸੇ ਵੀ ਸਮੇਂ ਦੇਖਿਆ ਜਾ ਸਕਦਾ ਹੈ - ਭਾਵੇਂ ਤੁਸੀਂ ਅੰਤਰ-ਰਾਜ ਜਾਂਦੇ ਹੋ ਜਾਂ ਯਾਤਰਾ ਕਰਦੇ ਹੋ। ਤੁਸੀਂ ਕਿਸੇ ਵੀ ਕੰਪਿਊਟਰ ਜਾਂ ਉਪਕਰਣ ਤੋਂ ਆਪਣੀ ਸਿਹਤ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋਕਿ ਇੰਟਰਨੈਟ ਨਾਲ ਜੁੜਿਆ ਹੋਇਆ ਹੈ।

ਚਾਹੇ ਤੁਸੀਂ ਇੱਕ ਜਾਂਚ ਲਈ ਇੱਕ ਜੀ ਪੀ ਕੋਲ ਜਾ ਰਹੇ ਹੋ, ਜਾਂ ਇੱਕ ਦੁਰਘਟਨਾ ਦੇ ਬਾਅਦ ਐਮਰਜੈਂਸੀ ਰੂਮ ਵਿੱਚ ਜਾ ਰਹੇ ਹੋ ਅਤੇ ਗੱਲ ਕਰਨ ਵਿੱਚ ਅਸਮਰਥ ਹੋ, ਤੁਹਾਡੀ ਦੇਖਭਾਲ ਵਿੱਚ ਸ਼ਾਮਲ ਸਿਹਤ ਦੇਖਭਾਲ ਪ੍ਰਦਾਤਾਵਾਂ ਮਹੱਤਵਪੂਰਨ ਸਿਹਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਜਿਵੇਂ ਕਿ:

  • ਐਲਰਜੀ
  • ਦਵਾਈਆਂ ਜੋ ਤੁਸੀਂ ਲੈ ਰਹੇ ਹੋ
  • ਮੈਡੀਕਲ ਸਥਿਤੀਆਂ ਜਿਨ੍ਹਾਂ ਲਈ ਤੁਹਾਡਾ ਨਿਦਾਨ ਕੀਤਾ ਗਿਆ ਹੈ
  • ਪੈਥੋਲੋਜੀ ਜਾਂਚ ਦੇ ਨਤੀਜੇ ਜਿਵੇਂ ਕਿ ਖੂਨ ਜਾਂਚ।

ਇਹ ਸਹੀ ਇਲਾਜ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਮੇਰਾ ਮਾਈ ਹੈਲਥ ਰਿਕਾਰਡ (My Health Record) ਹੋਣ ਤੋਂ ਤੁਹਾਨੂੰ ਲਾਭ ਲੈਣ ਲਈ ਬਿਮਾਰ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਸਮੇਂ ਦੇ ਨਾਲ ਤੁਹਾਡੀ ਸਿਹਤ ਦੀ ਜਾਣਕਾਰੀ ਨੂੰ ਰਿਕਾਰਡ ਕਰਨ ਅਤੇ ਧਿਆਨ ਰੱਖਣ ਦਾ ਅਸਾਨ ਤਰੀਕਾ ਹੈ।

ਤੁਸੀਂ ਆਪਣੇ ਰਿਕਾਰਡ ਨੂੰ ਨਿਯੰਤਰਿਤ ਕਰਦੇ ਹੋ

ਤੁਸੀਂ ਤੁਹਾਡੀ ਦੇਖਭਾਲ ਵਿੱਚ ਸ਼ਾਮਲ ਸਿਹਤ ਸੰਭਾਲ ਪ੍ਰਦਾਤਾਵਾਂ ਨਾਲ ਆਪਣੀ ਜਾਣਕਾਰੀ ਨੂੰ ਸਾਂਝਾ ਕਰਨ ਦੀ ਚੋਣ ਕਰ ਸਕਦੇ ਹੋ।

ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਆਪਣੀ ਖੁਦ ਦੀ ਜਾਣਕਾਰੀ ਜੋੜ ਕੇ ਅਤੇ ਆਪਣੀ ਗੋਪਨੀਯਤਾ ਅਤੇ ਸੁਰੱਖਿਆ ਸੈਟਿੰਗਜ਼ ਦੀ ਚੋਣ ਕਰਕੇ ਆਪਣੇ ਮਾਈ ਹੈਲਥ ਰਿਕਾਰਡ (My Health Record) ਦਾ ਪ੍ਰਬੰਧ ਕਰ ਸਕਦੇ ਹੋ। ਉਦਾਹਰਣ ਵਜੋਂ, ਤੁਸੀਂ ਇਹ ਕਰ ਸਕਦੇ ਹੋ:

ਅਗਲੀ ਵਾਰ ਜਦੋਂ ਤੁਸੀਂ ਆਪਣੇ ਡਾਕਟਰ ਨੂੰ ਮਿਲੋ, ਤਾਂ ਉਹਨਾਂ ਨੂੰ ਤੁਹਾਡੀ ਸਿਹਤ ਜਾਣਕਾਰੀ ਨੂੰ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਸ਼ਾਮਿਲ ਕਰਨ ਲਈ ਕਹੋ।

ਆਪਣੇ ਡਾਕਟਰਾਂ ਨੂੰ ਤੁਹਾਡੇ ਮਾਈ ਹੈਲਥ ਰਿਕਾਰਡ (My Health Record) ਵਿੱਚ ਦਸਤਾਵੇਜ਼ਾਂ ਨੂੰ ਅਪਲੋਡ, ਵੇਖਣ ਅਤੇ ਸਾਂਝਾ ਕਰਨ ਦੀ ਆਗਿਆ ਦੇ ਕੇ, ਉਹਨਾਂ ਕੋਲ ਤੁਹਾਡੇ ਲਈ ਫੈਸਲੇ ਲੈਣ, ਤਸ਼ਖੀਸ ਕਰਨ ਅਤੇ ਇਲਾਜ ਮੁਹੱਈਆ ਕਰਵਾਉਣ ਲਈ ਹੋਰ ਵੇਰਵੇਦਾਰ ਤਸਵੀਰ ਹੋਵੇਗੀ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕੁਝ ਜਾਣਕਾਰੀ ਤੁਹਾਡੇ ਰਿਕਾਰਡ ਤੇ ਅਪਲੋਡ ਨਹੀਂ ਕੀਤੀ ਜਾਣੀ ਚਾਹੀਦੀ।